ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀ ਹਮਲੇ ਦਰਮਿਆਨ ਭਾਰਤ ਨੇ ਇਜ਼ਰਾਈਲ ‘ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਟਕਰਾਅ ਦਰਮਿਆਨ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਦੂਤਘਰ ਨੇ ਇਕ ਐਡਵਾਈਜ਼ਰੀ ਜਾਰੀ ਕਰ ਕੇ ਭਾਰਤ ਨੇ ਇਜ਼ਰਾਈਲ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਅਨੁਸਾਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਹੈ। ਭਾਰਤ ਨੇ ਅਪੀਲ ਕੀਤੀ ਅਤੇ ਕਿਹਾ ਕਿ ਕਿਰਪਾ ਕਰਕੇ ਸਾਵਧਾਨੀ ਵਰਤੋ, ਬੇਲੋੜੀ ਆਵਾਜਾਈ ਤੋਂ ਬਚੋ ਅਤੇ ਸੁਰੱਖਿਆ ਸ਼ੈਲਟਰਾਂ ਦੇ ਨੇੜੇ ਰਹੋ।
ਇਸ ਦੇ ਨਾਲ ਹੀ ਦੂਤਘਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਜ਼ਰਾਈਲ ਹੋਮ ਫਰੰਟ ਕਮਾਂਡ ਦੀ ਵੈੱਬਸਾਈਟ ‘ਤੇ ਜਾਰੀ ਮਹੱਤਵਪੂਰਨ ਜਾਣਕਾਰੀ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਹੈਲਪਲਾਈਨ ਵਜੋਂ ਫ਼ੋਨ ਨੰਬਰ – +97235226748 ਅਤੇ ਕੌਂਸਲੇਟ ਦੀ ਈ-ਮੇਲ ਆਈਡੀ – consl.telaviv@mea.gov.in ਵੀ ਜਾਰੀ ਕੀਤੀ ਹੈ।
ਇਜ਼ਰਾਇਲ ‘ਚ 5000 ਰਾਕੇਟ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਦੇ ਅੱਤਵਾਦੀਆਂ ਨੂੰ ਇਜ਼ਰਾਈਲ ‘ਤੇ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਇਲੀ ਹਵਾਈ ਫੌਜ ਨੇ ਗਾਜ਼ਾ ਪੱਟੀ ‘ਤੇ ਮੌਜੂਦ ਹਮਾਸ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਹੈ। ਇਜ਼ਰਾਈਲ ਸਿਟੀ ਦੇ ਮੇਅਰ ਸਮੇਤ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
----------- Advertisement -----------
ਭਾਰਤ ਵੱਲੋਂ ਇਜ਼ਰਾਈਲ ’ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਅਤੇ ਹੈਲਪਲਾਈਨ ਨੰਬਰ ਜਾਰੀ
Published on
----------- Advertisement -----------
----------- Advertisement -----------












