‘ਇੰਡੀਅਨ ਆਈਡਲ 12’ ਦੇ ਫਾਈਨਲਿਸਟ ਮੁਹੰਮਦ ਦਾਨਿਸ਼ ਬਹੁਤ ਖੁਸ਼ ਹਨ ਕਿਉਂਕਿ ਉਹ ਪਹਿਲੀ ਵਾਰ ਪਿਤਾ ਬਣੇ ਹਨ ਅਤੇ ਉਨ੍ਹਾਂ ਨੇ ਬੇਟੇ ਦਾ ਸਵਾਗਤ ਕੀਤਾ ਹੈ। ਅਪ੍ਰੈਲ 2023 ਵਿੱਚ ਵਿਆਹ ਕਰਨ ਤੋਂ ਬਾਅਦ, ਗਾਇਕ ਨੇ ਆਪਣੇ ਬੇਟੇ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਆਪਣੇ ਛੋਟੇ ਬੱਚੇ ਦੀਆਂ ਕੁਝ ਝਲਕੀਆਂ ਵੀ ਦਿਖਾਈਆਂ।

ਆਪਣੇ ਬੱਚੇ ਨਾਲ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਾਨਿਸ਼ ਨੇ ਲਿਖਿਆ, ‘ਰੱਬ ਦਾ ਧੰਨਵਾਦ, ਇਸ ਤੋਂ ਵੱਡਾ ਕੋਈ ਅਹਿਸਾਸ ਨਹੀਂ ਹੈ। ਤੁਹਾਡੇ ਆਸ਼ੀਰਵਾਦ ਲਈ ਧੰਨਵਾਦ।’ਜਿਵੇਂ ਹੀ ਮੁਹੰਮਦ ਦਾਨਿਸ਼ ਨੇ ਇਹ ਖਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ, ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।












