July 10, 2026, 7:58 pm
----------- Advertisement -----------
HomeNewsBreaking Newsਬਰਤਾਨੀਆ 'ਚ ਇਸਲਾਮਿਕ ਪ੍ਰਚਾਰਕ ਅੰਜੇਮ ਚੌਧਰੀ ਨੂੰ ਉਮਰ ਕੈਦ ਦੀ ਸਜ਼ਾ, ਲੋਕਾਂ...

ਬਰਤਾਨੀਆ ‘ਚ ਇਸਲਾਮਿਕ ਪ੍ਰਚਾਰਕ ਅੰਜੇਮ ਚੌਧਰੀ ਨੂੰ ਉਮਰ ਕੈਦ ਦੀ ਸਜ਼ਾ, ਲੋਕਾਂ ਨੂੰ ਭੜਕਾਉਣ ਦਾ ਦੋਸ਼

Published on

----------- Advertisement -----------

ਇਸਲਾਮਿਕ ਕੱਟੜਪੰਥੀ ਨੇਤਾ ਅੰਜੇਮ ਚੌਧਰੀ ਨੂੰ ਬਰਤਾਨੀਆ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵੂਲਵਿਚ ਕ੍ਰਾਊਨ ਕੋਰਟ ਨੇ ਪਿਛਲੇ ਹਫਤੇ ਅੰਜੇਮ ਚੌਧਰੀ ਨੂੰ ਨਫਰਤ ਭਰੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਭੜਕਾਉਣ ਅਤੇ ਅੱਤਵਾਦੀ ਸੰਗਠਨ ਅਲ-ਮੁਹਾਜੀਰੂਨ (ਏ.ਐੱਲ.ਐੱਮ.) ਨੂੰ ਚਲਾਉਣ ਦਾ ਦੋਸ਼ੀ ਪਾਇਆ ਸੀ।

ਬ੍ਰਿਟਿਸ਼ ਅਦਾਲਤ ਨੇ ਕਿਹਾ ਕਿ ਅੰਜੇਮ ਚੌਧਰੀ ਇਕ ਅੱਤਵਾਦੀ ਸੰਗਠਨ ਚਲਾਉਂਦਾ ਹੈ, ਜਿਸ ਦਾ ਉਦੇਸ਼ ਹਿੰਸਕ ਤਰੀਕਿਆਂ ਨਾਲ ਦੁਨੀਆ ਭਰ ਵਿਚ ਸ਼ਰੀਆ ਕਾਨੂੰਨ ਫੈਲਾਉਣਾ ਹੈ। ਅਲ-ਮੁਹਾਜੀਰੂਨ ‘ਤੇ ਬ੍ਰਿਟੇਨ ਵਿਚ ਇਕ ਦਹਾਕਾ ਪਹਿਲਾਂ ਪਾਬੰਦੀ ਲਗਾਈ ਗਈ ਸੀ। ਇਸ ਦੇ ਬਾਵਜੂਦ ਉਹ ਵੱਖ-ਵੱਖ ਨਾਵਾਂ ਨਾਲ ਇਸ ਸੰਸਥਾ ਨੂੰ ਚਲਾ ਰਿਹਾ ਸੀ।

ਬੀਬੀਸੀ ਦੀ ਰਿਪੋਰਟ ਮੁਤਾਬਕ ਅੰਜੇਮ ਨੂੰ 85 ਸਾਲ ਦੇ ਹੋਣ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ। ਇਸ ਦਾ ਮਤਲਬ ਹੈ ਕਿ 57 ਸਾਲਾ ਅੰਜੇਮ ਨੂੰ 28 ਸਾਲ ਦੀ ਕੈਦ ਦੀ ਸਜ਼ਾ ਕੱਟਣੀ ਪਵੇਗੀ।

ਅੰਜੇਮ ਚੌਧਰੀ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਅਲ-ਮੁਹਾਜੀਰੂਨ ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਇੱਕ ਹੈ। ਸੰਗਠਨ ‘ਤੇ ਦਰਜਨਾਂ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਸ ਨਾਲ ਜੁੜੇ ਅੱਤਵਾਦੀਆਂ ਨੇ ਬ੍ਰਿਟੇਨ ਤੋਂ ਇਲਾਵਾ ਹੋਰ ਦੇਸ਼ਾਂ ‘ਚ ਵੀ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।

ਅੰਜੇਮ ਚੌਧਰੀ 2014 ਵਿੱਚ ਅਲ-ਮੁਹਾਜਿਰੂਨ ਦਾ ਮੁਖੀ ਬਣਿਆ। ਦਰਅਸਲ ਇਸ ਸੰਗਠਨ ਦੇ ਮੁਖੀ ਉਮਰ ਬਕਰੀ ਮੁਹੰਮਦ ਨੂੰ ਲੇਬਨਾਨ ਦੀ ਜੇਲ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਸੰਗਠਨ ਦੀ ਕਮਾਨ ਸੰਭਾਲ ਲਈ ਸੀ।

ਅੰਜੇਮ ਨੂੰ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਲੜਾਕਿਆਂ ਦੀ ਮਦਦ ਕਰਨ ਲਈ 2016 ਵਿੱਚ ਅੱਤਵਾਦ ਦੇ ਦੋਸ਼ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਅੱਧੀ ਸਜ਼ਾ ਕੱਟਣ ਤੋਂ ਬਾਅਦ 2018 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅੰਜੇਮ ਨੇ ਵਟਸਐਪ ਅਤੇ ਟੈਲੀਗ੍ਰਾਮ ‘ਤੇ ਆਪਣੇ ਫਾਲੋਅਰਸ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕੰਟੇਨਰਾਂ ਰਾਹੀਂ ਵਿਦੇਸ਼ ਭੇਜੇ, ‘ਆਵਾਜ਼-ਏ-ਕੌਮ’ ਨੇ ਮਾਮਲੇ ‘ਚ ਕੀਤੀ ਜਾਂਚ ਦੀ ਮੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਕੰਟੇਨਰਾਂ ਰਾਹੀਂ ਕੈਨੇਡਾ ਦੇ ਸਰੀ...

ਲੁਧਿਆਣਾ ਦੇ ਸੇਵਾ ਕੇਂਦਰ ‘ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ ‘ਤੇ ਭੜਕੇ

https://www.facebook.com/reel/994033530191618 ਤੁਹਾਡੀ ਲੁਧਿਆਣਾ ਤੋਂ ਬਾਹਰ ਬੈਠੇ ਦਲਾਲਾਂ ਨਾਲ ਸੈਟਿੰਗ ਹੈ… ਤੁਸੀਂ ਜਾਣਬੁੱਝ ਕੇ ਲੋਕਾਂ ਦੇ...

ਕਾਂਗਰਸ ‘ਚ ਖਿਚੋਤਾਣ ਵਿਚਾਲੇ ਭੂਪੇਸ਼ ਬਘੇਲ ਨਾਲ ਚੰਨੀ ਖੇਮੇ ਦੀ ਮੁਲਾਕਾਤ ਟਲੀ, ਹੁਣ ਭਲਕੇ ਹੋਵੇਗੀ ਮੀਟਿੰਗ

ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀਹੈ। ਬਗਾਵਤੀ ਤੇਵਰ ਦਿਖਾ ਰਹੇ ਸਾਬਕਾ...

ਪੰਜਾਬ ਨੂੰ ਮਿਲਣ ਜਾ ਰਿਹਾ ਨਵਾਂ DGP? 3 ਵੱਡੇ ਨਾਵਾਂ ‘ਤੇ ਹੋਵੇਗਾ ਫ਼ੈਸਲਾ

ਪੰਜਾਬ ਦੇ ਨਵੇਂ ਸਥਾਈ DGP ਦੀ ਨਿਯੁਕਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ...

ਪੰਜਾਬ ‘ਚ 681 ਕਰਾਫਟ ਇੰਸਟ੍ਰਕਟਰਾਂ ਦੀ ਭਰਤੀ ਸ਼ੁਰੂ, ਫ੍ਰੈਸ਼ਰ ਨਹੀਂ ਕਰ ਸਕਣਗੇ ਅਪਲਾਈ

ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ 681 ਕਰਾਫਟ ਇੰਸਟ੍ਰਕਟਰ ਅਹੁਦਿਆਂ...

ਪੁੱਤ ਨੇ ਸੱਬਲ ਮਾਰ ਕੇ ਕੀਤਾ ਪਿਉ ਦਾ ਕਤਲ,ਰੋਟੀ ਠੰਡੀ ਹੋਣ ਤੇ ਹੋਇਆ ਵਿਵਾਦ

 ਕਸਬਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਰੋਡੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ...

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।...

ਚੰਨੀ ਨੇ ਭੁਪੇਸ਼ ਬਘੇਲ ਅੱਗੇ ਝੁਕਣ ਤੋਂ ਕੀਤਾ ਇਨਕਾਰ, ਮੁਲਾਕਾਤ ਲਈ ਰੱਖੀਆਂ 2 ਸ਼ਰਤਾਂ

ਕਾਂਗਰਸ ਹਾਈਕਮਾਨ ਦੇ ਟਾਲ-ਮਟੋਲ ਦੇ ਬਾਵਜੂਦ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ...