ਹਵਾਈ ਯਾਤਰੀਆਂ ਲਈ ਵੱਡੀ ਖਬਰ ਆਈ ਹੈ। ਜੈੱਟ ਫਿਊਲ ਜਾਂ ਏਅਰ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ ‘ਚ ਇਕ ਵਾਰ ਫਿਰ ਜ਼ੋਰਦਾਰ ਵਾਧਾ ਕੀਤਾ ਗਿਆ ਹੈ। ਇਸ ਦੀਆਂ ਕੀਮਤਾਂ ‘ਚ 16.3 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਰਚ 2022 ਤੋਂ ਬਾਅਦ ਇਹ ਸਭ ਤੋਂ ਵੱਡਾ ਵਾਧਾ ਹੈ। ਇਸ ਨਾਲ ਜੈੱਟ ਫਿਊਲ ਦੀ ਕੀਮਤ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ।
ਰਿਪੋਰਟ ਮੁਤਾਬਕ ਪਿਛਲੇ ਛੇ ਮਹੀਨਿਆਂ ‘ਚ ਹਵਾਈ ਈਂਧਨ ਦੀ ਕੀਮਤ ‘ਚ 91 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਨਵੇਂ ਬਦਲਾਅ ਤੋਂ ਬਾਅਦ ਰਾਜਧਾਨੀ ਦਿੱਲੀ ‘ਚ ATF ਦੀ ਕੀਮਤ 1.41 ਲੱਖ ਰੁਪਏ ਪ੍ਰਤੀ ਕਿਲੋਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਇਸ ਸਾਲ 16 ਮਾਰਚ ਨੂੰ ATF ‘ਚ ਸਭ ਤੋਂ ਜ਼ਿਆਦਾ 18.3 ਫੀਸਦੀ ਦਾ ਵਾਧਾ ਹੋਇਆ ਸੀ। ਫਿਰ 1 ਅਪ੍ਰੈਲ ਨੂੰ ਵੀ ਕੀਮਤਾਂ ਦੋ ਫੀਸਦੀ ਵਧ ਗਈਆਂ। ਇਸ ਤੋਂ ਇਲਾਵਾ 16 ਅਪ੍ਰੈਲ ਨੂੰ 0.2 ਫੀਸਦੀ ਅਤੇ 1 ਮਈ ਨੂੰ 3.22 ਫੀਸਦੀ ਦਾ ਵਾਧਾ ਹੋਇਆ ਸੀ।
ਇਸਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਹਵਾਈ ਸਫਰ ਹੋਰ ਮਹਿੰਗਾ ਹੋ ਸਕਦਾ ਹੈ। ਕਿਉਕਿ ਏਅਰਕ੍ਰਾਫਟ ਆਪਰੇਸ਼ਨ ਦਾ ਵੱਡਾ ਹਿੱਸਾ ATF ‘ਤੇ ਖਰਚ ਹੁੰਦਾ ਹੈ, ਜੋ ਕਿ 40 ਫੀਸਦੀ ਦੇ ਕਰੀਬ ਹੈ। ਅਜਿਹੇ ‘ਚ ਇਸ ‘ਚ ਵਾਧੇ ਨਾਲ ਯਾਤਰੀ ਕਿਰਾਏ ‘ਚ ਵੀ ਵਾਧਾ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
----------- Advertisement -----------
ਹਵਾਈ ਸਫ਼ਰ ਹੋ ਸਕਦਾ ਮਹਿੰਗਾ! ਹਵਾਈ ਈਂਧਨ ਦੀਆਂ ਕੀਮਤਾਂ ‘ਚ 16.3 ਫੀਸਦੀ ਦਾ ਕੀਤਾ ਗਿਆ ਵਾਧਾ
Published on
----------- Advertisement -----------
----------- Advertisement -----------












