September 28, 2026, 6:08 am
----------- Advertisement -----------
HomeNewsLatest Newsਸਿਰਫਿਰੇ ਆਸ਼ਿਕ ਵੱਲੋਂ ਪੈਟਰੋਲ ਪਾ ਕੇ ਸਾੜੀ ਗਈ ਅੰਕਿਤਾ ਦੀ ਮੌਤ ਤੋਂ...

ਸਿਰਫਿਰੇ ਆਸ਼ਿਕ ਵੱਲੋਂ ਪੈਟਰੋਲ ਪਾ ਕੇ ਸਾੜੀ ਗਈ ਅੰਕਿਤਾ ਦੀ ਮੌਤ ਤੋਂ ਬਾਅਦ ਤਣਾਅ, ਦੋਸ਼ੀ ਸ਼ਾਹਰੁਖ ਨੂੰ ਫਾਂਸੀ ਦੇਣ ਦੀ ਮੰਗ

Published on

----------- Advertisement -----------

ਝਾਰਖੰਡ ਦੇ ਦੁਮਕਾ ਜ਼ਿਲੇ ‘ਚ ਇਕ ਸਿਰਫਿਰੇ ਆਸ਼ਿਕ ਨੇ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ। ਘਟਨਾ 23 ਅਗਸਤ ਦੀ ਹੈ ਜਦ ਇਕ ਜਦ ਇਕ ਸ਼ਾਹਰੁਖ ਨਾਮ ਦੇ ਲੜਕੇ ਨੇ 12ਵੀਂ ਜਮਾਤ ਦੀ ਵਿਦਿਆਰਥਣ ਅੰਕਿਤਾ ‘ਤੇ ਪੈਟਰੋਲ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ। ਘਟਨਾ ਦੇ ਸਮੇਂ ਉਹ ਘਰ ‘ਚ ਸੌਂ ਰਹੀ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਸ ਨੇ ਗੁਆਂਢ ‘ਚ ਰਹਿਣ ਵਾਲੇ ਸ਼ਾਹਰੁਖ ਖਿਲਾਫ ਮਾਮਲਾ ਦਰਜ ਕਰ ਲਿਆ ਸੀ।

ਐਤਵਾਰ ਤੜਕੇ ਇਲਾਜ ਦੌਰਾਨ ਅੰਕਿਤਾ ਦੀ ਮੌਤ ਹੋ ਗਈ। 90 ਫੀਸਦੀ ਸੜਨ ਤੋਂ ਬਾਅਦ ਲੜਕੀ ਨੂੰ ਇਲਾਜ ਲਈ ਗੰਭੀਰ ਹਾਲਤ ‘ਚ ਦੁਮਕਾ ਦੇ ਫੁੱਲੋ ਝਾਂਨੋ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਲਈ ਰੈਫ਼ਰ ਕਰ ਦਿੱਤਾ। ਅੰਕਿਤਾ ਦਾ ਸੋਮਵਾਰ ਸਵੇਰੇ ਝਾਰਖੰਡ ਦੇ ਦੁਮਕਾ ‘ਚ ਸਸਕਾਰ ਕਰ ਦਿੱਤਾ ਗਿਆ। ਉਸ ਦੀ ਅੰਤਿਮ ਯਾਤਰਾ ਸਖ਼ਤ ਸੁਰੱਖਿਆ ਹੇਠ ਕੱਢੀ ਗਈ।
ਦੱਸ ਦਈਏ ਕਿ ਐਤਵਾਰ ਸਵੇਰੇ ਜਦੋਂ ਅੰਕਿਤਾ ਦੀ ਮੌਤ ਦੀ ਖਬਰ ਆਈ ਤਾਂ ਦੁਮਕਾ ‘ਚ ਤਣਾਅ ਦਾ ਮਾਹੌਲ ਬਣ ਗਿਆ। ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਗੁੱਸੇ ਵਿੱਚ ਆਏ ਲੋਕ ਸੜਕਾਂ ’ਤੇ ਆ ਗਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਦੁਮਕਾ-ਭਾਗਲਪੁਰ ਰੋਡ ਨੂੰ ਘੰਟਿਆਂ ਤੱਕ ਜਾਮ ਕੀਤਾ। ਇਸ ਧਰਨੇ ਵਿੱਚ ਵੀਐਚਪੀ, ਬਜਰੰਗ ਦਲ, ਭਾਜਪਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਲੋਕਾਂ ਨੇ ਬਾਜ਼ਾਰ ਵੀ ਬੰਦ ਰੱਖੇ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਲਾਕੇ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਵੀ ਸਥਿਤੀ ਇਹੀ ਰਹੀ। ਲੋਕਾਂ ਵੱਲੋਂ ਦੋਸ਼ੀ ਸ਼ਾਹਰੁਖ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...

ਭਾਜਪਾ ਨੇ 125 ਦਿਨਾਂ ਦੇ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਪਰ ਮਜ਼ਦੂਰਾਂ ਅਤੇ ਗਰੀਬਾਂ ਲਈ ਕੰਮ ਦੇ ਮੌਕੇ ਘਟਾ ਦਿੱਤੇ ਹਨ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ...

ਕਮੇਟੀ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਦੇ ਉਪਬੰਧਾਂ ਅਤੇ ਲਾਗੂਕਰਨ ਬਾਰੇ ਕਰੇਗੀ ਚਰਚਾ

ਚੰਡੀਗੜ੍ਹ, 26 ਸਤੰਬਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚ ਪਵਿੱਤਰਤਾ ਅਤੇ ਮਰਿਆਦਾ ਪ੍ਰਤੀ ਡੂੰਘੀ...

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ...

Sukhpal Khaira ਦਾ ਦਿਮਾਗੀ ਸੰਤੁਲਨ ਵਿਗੜਿਆ: ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ Amandeep Kaur ਦਾ ਸ਼ਬਦੀ ਹਮਲਾ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ...

‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ...

ਲੁਧਿਆਣਾ ਪਹੁੰਚੇ ਧੀਰੇਂਦਰ ਸ਼ਾਸਤਰੀ, ਅੱਜ ਤੋਂ ਸ਼ੁਰੂ ਹੋਵੇਗੀ ਹਨੂੰਮਾਨ ਕਥਾ, ਟ੍ਰੈਫਿਕ ਰੂਟ ਪਲਾਨ ਜਾਰੀ

ਬਾਗੇਸ਼ਵਰ ਧਾਮ ਸਰਕਾਰ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਪਹੁੰਚੇ। ਸ਼ਰਧਾਲੂਆਂ...

ਤਰਨਤਾਰਨ ‘ਚ ਵੱਡੀ ਵਾਰਦਾਤ, ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ ਦੇ ਪਿੰਡ ਗੱਗੋਬੂਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ...

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ ਬਦਲੀ

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ...