ਝਾਰਖੰਡ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਝਾਰਖੰਡ ਦੇ ਜਮਸ਼ੇਦਪੁਰ ਵਿੱਚ ਮੰਗਲਵਾਰ ਤੜਕੇ 3.43 ਵਜੇ ਮੁੰਬਈ-ਹਾਵੜਾ ਮੇਲ (12810) ਦੀਆਂ 18 ਬੋਗੀਆਂ ਪਟੜੀ ਤੋਂ ਉਤਰ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਮਾਲ ਗੱਡੀ ਟਰੈਕ ਨੇੜੇ ਪਹਿਲਾਂ ਹੀ ਪਟੜੀ ਤੋਂ ਉਤਰ ਗਈ ਸੀ। ਮੁੰਬਈ-ਹਾਵੜਾ ਮੇਲ ਇਕ ਮਾਲ ਗੱਡੀ ਦੇ ਡੱਬੇ ਨਾਲ ਟਕਰਾ ਗਈ ਅਤੇ ਪਟੜੀ ਤੋਂ ਉਤਰ ਗਈ। ਟਰੇਨ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਹ ਟਰੇਨ ਹਾਵੜਾ ਤੋਂ ਮੁੰਬਈ ਜਾ ਰਹੀ ਸੀ
ਇਹ ਹਾਦਸਾ ਰਾਜਖਰਸਵਾਨ ਅਤੇ ਬਡਬੰਬੋ ਵਿਚਕਾਰ ਵਾਪਰਿਆ। ਜ਼ਖਮੀਆਂ ਨੂੰ ਚੱਕਰਧਰਪੁਰ ਦੇ ਰੇਲਵੇ ਹਸਪਤਾਲ ਲਿਆਂਦਾ ਜਾ ਰਿਹਾ ਹੈ। ਰੇਲਵੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਚੱਕਰਧਰਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਆਦਿਤਿਆ ਕੁਮਾਰ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਾਹਤ ਰੇਲ ਗੱਡੀ ਅਤੇ ਸਾਰੀਆਂ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਹਨ।
ਹਾਦਸੇ ਤੋਂ ਬਾਅਦ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀ ਟੀਮ ਬੁਲਾਈ ਗਈ ਹੈ।
ਝਾਰਖੰਡ ਦੇ ਚੱਕਰਧਰਪੁਰ ਨੇੜੇ ਹਾਵੜਾ-ਮੁੰਬਈ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਤੋਂ ਬਾਅਦ ਹਾਵੜਾ ਰੇਲਵੇ ਸਟੇਸ਼ਨ ‘ਤੇ ਇੱਕ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ। ਇਸ ਦੌਰਾਨ ਹਾਦਸੇ ਕਾਰਨ ਪੰਜ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਚਾਰ ਟਰੇਨਾਂ ਨੂੰ ਪਿਛਲੇ/ਅਗਲੇ ਸਟੇਸ਼ਨ ਤੋਂ ਹੀ ਰੋਕਣ ਜਾਂ ਰਵਾਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
----------- Advertisement -----------
ਝਾਰਖੰਡ ਰੇਲ ਹਾਦਸਾ: ਹੁਣ ਤੱਕ 3 ਦੀ ਮੌਤ, 20 ਜ਼ਖਮੀ
Published on
----------- Advertisement -----------
----------- Advertisement -----------