ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ (J&J) ਹੁਣ 2023 ਤੋਂ ਦੁਨੀਆ ਭਰ ਵਿੱਚ ਆਪਣਾ ਬੇਬੀ ਪਾਊਡਰ ਨਹੀਂ ਵੇਚੇਗੀ। ਇਸ ਪਾਊਡਰ ਦੀ ਵਿਕਰੀ ਅਮਰੀਕਾ ਅਤੇ ਕੈਨੇਡਾ ਵਿੱਚ ਪਹਿਲਾਂ ਹੀ ਬੰਦ ਹੈ। ਦੋਸ਼ ਲਗਾਇਆ ਗਿਆ ਸੀ ਕਿ ਇਹ ਬੇਬੀ ਪਾਊਡਰ ਕੈਂਸਰ ਦਾ ਕਾਰਨ ਬਣਦਾ ਹੈ ਅਤੇ ਇਸ ਤੋਂ ਬਾਅਦ ਦੁਨੀਆ ਭਰ ਵਿੱਚ ਕੰਪਨੀ ਦੇ ਖਿਲਾਫ ਹਜ਼ਾਰਾਂ ਮੁਕੱਦਮੇ ਦਰਜ ਕੀਤੇ ਗਏ ਸਨ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਉਤਪਾਦ ਦੀ ਵਿਕਰੀ ਵਿੱਚ ਵੀ ਭਾਰੀ ਗਿਰਾਵਟ ਆਈ।
ਸੂਤਰਾਂ ਅਨੁਸਾਰ J&J ਅਗਲੇ ਸਾਲ ਤੋਂ ਦੁਨੀਆ ਭਰ ਵਿੱਚ ਆਪਣੇ ਟੈਲਕ-ਅਧਾਰਿਤ ਬੇਬੀ ਪਾਊਡਰ ਦਾ ਨਿਰਮਾਣ ਅਤੇ ਵਿਕਰੀ ਬੰਦ ਕਰ ਦੇਵੇਗਾ। ਇਕ ਰਿਪੋਰਟ ਮੁਤਾਬਕ ਇਹ ਕੰਪਨੀ ਔਰਤਾਂ ਖਿਲਾਫ ਹਜ਼ਾਰਾਂ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਲੜਾਈ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ। ਅਦਾਲਤ ਫਾਈਲਿੰਗ ਵਿੱਚ ਜੌਹਨਸਨ ਐਂਡ ਜੌਨਸਨ ਦੇ ਵਕੀਲ ਨੇ ਕਿਹਾ ਕਿ ਕੰਪਨੀ ਨੇ ਮੁਕੱਦਮੇ ਲਈ ਪਿਛਲੇ ਪੰਜ ਸਾਲਾਂ ਵਿੱਚ $ 1 ਬਿਲੀਅਨ (ਲਗਭਗ 7968 ਕਰੋੜ ਰੁਪਏ) ਤੋਂ ਵੱਧ ਦਾ ਭੁਗਤਾਨ ਕੀਤਾ ਹੈ। ਕੰਪਨੀ ਨੇ ਖੁਦ ਇਸ ਪਾਊਡਰ ‘ਤੇ ਖੋਜ ਕੀਤੀ ਅਤੇ ਦਾਅਵਾ ਕੀਤਾ ਕਿ ਇਸ ਦਾ ਬੇਬੀ ਟੈਲਕਮ ਪਾਊਡਰ ਸੁਰੱਖਿਅਤ ਹੈ ਅਤੇ ਕੈਂਸਰ ਦਾ ਕਾਰਨ ਨਹੀਂ ਬਣਦਾ।
----------- Advertisement -----------
ਜੌਹਨਸਨ ਐਂਡ ਜੌਹਨਸਨ ਦਾ ਬੇਬੀ ਟੈਲਕਮ ਪਾਊਡਰ 2023 ਤੋਂ ਦੁਨੀਆ ਭਰ ‘ਚ ਹੋ ਜਾਵੇਗਾ ਬੰਦ
Published on
----------- Advertisement -----------
----------- Advertisement -----------












