ਨੇਪਾਲ ਦੇ ਨਾਮੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਮਾਊਂਟ ਐਵਰੈਸਟ ‘ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਕਾਮੀ ਰੀਤਾ ਸ਼ੇਰਪਾ ਨੇ ਬੁੱਧਵਾਰ ਨੂੰ 30ਵੀਂ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਨਵਾਂ ਰਿਕਾਰਡ ਬਣਾਇਆ ਹੈ।
ਉਸ ਨੂੰ ਇਸ ਕਾਮਯਾਬੀ ‘ਤੇ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ 54 ਸਾਲਾ ਪਰਬਤਾਰੋਹੀ ਕਾਮੀ ਰੀਟਾ ਸ਼ੇਰਪਾ ਨੇ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 7:49 ਵਜੇ 8,849 ਮੀਟਰ ਦੀ ਚੋਟੀ ‘ਤੇ ਪੈਰ ਰੱਖਿਆ ਸੀ।
ਨੇਪਾਲ ਦੇ ਅਖਬਾਰ ‘ਦਿ ਹਿਮਾਲੀਅਨ ਟਾਈਮਜ਼’ ਮੁਤਾਬਕ ਕਾਮੀ ਰੀਤਾ ਸ਼ੇਰਪਾ ਨੇ 10 ਦਿਨ ਪਹਿਲਾਂ ਯਾਨੀ 12 ਮਈ ਨੂੰ 29ਵੀਂ ਵਾਰ ਐਵਰੈਸਟ ‘ਤੇ ਚੜ੍ਹਾਈ ਕੀਤੀ ਸੀ। ਪਿਛਲੇ ਸਾਲ ਉਸਨੇ 27ਵੀਂ ਅਤੇ 28ਵੀਂ ਵਾਰ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ ਸੀ। ਸ਼ੇਰਪਾ ਨੇ 1994 ‘ਚ ਪਹਿਲੀ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹਾਈ ਕੀਤੀ ਸੀ।
ਸ਼ੇਰਪਾ ਮੂਲ ਰੂਪ ਵਿੱਚ ਮਾਰਗ ਦਰਸ਼ਕ (Guide)ਹਨ। ਉਨ੍ਹਾਂ ਦਾ ਜਨਮ 17 ਜਨਵਰੀ 1970 ਨੂੰ ਹੋਇਆ ਸੀ। ਉਸਨੇ ਰਸਮੀ ਤੌਰ ‘ਤੇ 1992 ਵਿੱਚ ਪਰਬਤਾਰੋਹ ਦੀ ਸ਼ੁਰੂਆਤ ਕੀਤੀ ਸੀ।
----------- Advertisement -----------
ਕਾਮੀ ਰੀਤਾ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹ ਕੇ ਬਣਾਇਆ ਨਵਾਂ ਇਤਿਹਾਸ
Published on
----------- Advertisement -----------
----------- Advertisement -----------