September 26, 2026, 7:48 pm
----------- Advertisement -----------
HomeNewsBreaking Newsਕੇਜਰੀਵਾਲ ਨੂੰ ਝਟਕਾ, ਹਾਈਕੋਰਟ ਨੇ ਰੋਕੀ ਜ਼ਮਾਨਤ, ਇਕ ਦਿਨ ਪਹਿਲਾਂ ਸਪੈਸ਼ਲ ਕੋਰਟ...

ਕੇਜਰੀਵਾਲ ਨੂੰ ਝਟਕਾ, ਹਾਈਕੋਰਟ ਨੇ ਰੋਕੀ ਜ਼ਮਾਨਤ, ਇਕ ਦਿਨ ਪਹਿਲਾਂ ਸਪੈਸ਼ਲ ਕੋਰਟ ਤੋਂ ਮਿਲੀ ਜ਼ਮਾਨਤ

Published on

----------- Advertisement -----------

ਨਵੀਂ ਦਿੱਲੀ, 21 ਜੂਨ 2024 – ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਤੱਕ ਜ਼ਮਾਨਤ ‘ਤੇ ਰੋਕ ਲਾ ਦਿੱਤੀ ਹੈ।

ਈਡੀ ਨੇ ਕੇਜਰੀਵਾਲ ਦੀ ਜ਼ਮਾਨਤ ‘ਤੇ ਰਿਹਾਈ ਦੇ ਹੁਕਮ ਨੂੰ ਦਿੱਲੀ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਈਡੀ ਨੇ ਆਪਣੇ ਐੱਸਐੱਲਪੀ ‘ਚ ਕਿਹਾ ਹੈ ਕਿ ਜਾਂਚ ਦੇ ਅਹਿਮ ਪੜਾਅ ‘ਤੇ ਕੇਜਰੀਵਾਲ ਨੂੰ ਰਿਹਾਅ ਕਰਨ ਨਾਲ ਜਾਂਚ ਪ੍ਰਭਾਵਿਤ ਹੋਵੇਗੀ ਕਿਉਂਕਿ ਕੇਜਰੀਵਾਲ ਮੁੱਖ ਮੰਤਰੀ ਵਰਗੇ ਅਹਿਮ ਅਹੁਦੇ ‘ਤੇ ਹਨ।

ਇਸ ‘ਤੇ ਹਾਈਕੋਰਟ ਨੇ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਪਟੀਸ਼ਨ ‘ਤੇ ਛੇਤੀ ਸੁਣਵਾਈ ਦੀ ਲੋੜ ਨਹੀਂ ਹੈ। ਇਸ ਦੌਰਾਨ ਜਸਟਿਸ ਸੁਧੀਰ ਜੈਨ ਨੇ ਕਿਹਾ ਕਿ ਜਦੋਂ ਤੱਕ ਹਾਈ ਕੋਰਟ ਵਿੱਚ ਸੁਣਵਾਈ ਪੈਂਡਿੰਗ ਹੈ, ਹੇਠਲੀ ਅਦਾਲਤ ਦਾ ਹੁਕਮ ਲਾਗੂ ਨਹੀਂ ਹੋਵੇਗਾ।

ਦਰਅਸਲ, ਕੇਜਰੀਵਾਲ ਨੂੰ ਇਕ ਦਿਨ ਪਹਿਲਾਂ ਵੀਰਵਾਰ ਨੂੰ ਹੀ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ, ਜਿਸ ਦੇ ਖਿਲਾਫ ਈਡੀ ਨੇ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਜਸਟਿਸ ਸੁਧੀਰ ਕੁਮਾਰ ਜੈਨ ਅਤੇ ਰਵਿੰਦਰ ਡੁਡੇਜਾ ਦੀ ਵੈਕੇਸ਼ਨ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਈਡੀ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਸਾਨੂੰ ਹੇਠਲੀ ਅਦਾਲਤ ਵਿੱਚ ਕੇਸ ਦੀ ਬਹਿਸ ਕਰਨ ਲਈ ਲੋੜੀਂਦਾ ਸਮਾਂ ਨਹੀਂ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ...

Sukhpal Khaira ਦਾ ਦਿਮਾਗੀ ਸੰਤੁਲਨ ਵਿਗੜਿਆ: ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ Amandeep Kaur ਦਾ ਸ਼ਬਦੀ ਹਮਲਾ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ...

‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ...

ਲੁਧਿਆਣਾ ਪਹੁੰਚੇ ਧੀਰੇਂਦਰ ਸ਼ਾਸਤਰੀ, ਅੱਜ ਤੋਂ ਸ਼ੁਰੂ ਹੋਵੇਗੀ ਹਨੂੰਮਾਨ ਕਥਾ, ਟ੍ਰੈਫਿਕ ਰੂਟ ਪਲਾਨ ਜਾਰੀ

ਬਾਗੇਸ਼ਵਰ ਧਾਮ ਸਰਕਾਰ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਪਹੁੰਚੇ। ਸ਼ਰਧਾਲੂਆਂ...

ਤਰਨਤਾਰਨ ‘ਚ ਵੱਡੀ ਵਾਰਦਾਤ, ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ ਦੇ ਪਿੰਡ ਗੱਗੋਬੂਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ...

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ ਬਦਲੀ

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ...

ਬਟਾਲਾ ‘ਚ ਡਬਲ ਮਰਡਰ, ਬੰਦੇ ਨੇ ਆਪਣੀ ਪਤਨੀ ਤੇ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ

ਬਟਾਲਾ ਦੀ ਫਰੈਂਡਸ ਕਲੋਨੀ ਵਿੱਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ...

ਪੰਜਾਬ ਸਥਾਨਕ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ ਲਈ ਪਸੰਦੀਦਾ ਥਾਂ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 25 ਸਤੰਬਰ:ਪੰਜਾਬ ਤੇਜ਼ੀ ਨਾਲ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ...

PAU ’ਚ 28 ਸਤੰਬਰ ਨੂੰ ਵੱਡਾ ਸਮਾਗਮ, ‘ਜਸ਼ਨ-ਏ-ਇਨਕਲਾਬ’ ਲਈ ਨੌਜਵਾਨਾਂ ’ਚ ਭਾਰੀ ਉਤਸ਼ਾਹ

ਚੰਡੀਗੜ੍ਹ 25 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਪੰਜਾਬ ਯੂਥ ਵੈਲਫੇਅਰ ਬੋਰਡ...