26 ਫਰਵਰੀ ਨੂੰ ਕਿਸਾਨ ਦੇਸ਼ ਭਰ ਦੇ ਹਾਈਵੇਅ ‘ਤੇ ਟਰੈਕਟਰ ਮਾਰਚ ਕਰਨਗੇ। ਇੱਕ ਪਾਸੇ ਵਾਲੀ ਸੜਕ ਖੁੱਲੀ ਰਹੇਗੀ। ਉਧਰ ਕਿਸਾਨ ਅੰਦੋਲਨ ਦਰਮਿਆਨ ਬੀਕੇਯੂ ਦੀ ਮਹੀਨਾਵਾਰ ਪੰਚਾਇਤ ਵਿੱਚ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਨਾਲ-ਨਾਲ ਦੇਸ਼ ਭਰ ਦੇ ਕਿਸਾਨ ਦਿੱਲੀ ਦੀ ਹੱਦ ਤੱਕ ਕੌਮੀ ਮਾਰਗਾਂ ’ਤੇ ਟਰੈਕਟਰ ਟਰਾਲੀਆਂ ਨਾਲ ਡਟੇ ਰਹਿਣਗੇ। ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਟਿਕੈਤ ਪਰਿਵਾਰ ਦਾ ਇੱਕ ਮੈਂਬਰ ਕੁਰਬਾਨ ਹੋ ਸਕਦਾ ਹੈ।
ਨਾਲ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਅਤੇ 27 ਫਰਵਰੀ ਨੂੰ ਕਿਸਾਨ ਮੁਜ਼ੱਫਰਨਗਰ ਤੋਂ ਗਾਜ਼ੀਪੁਰ ਬਾਰਡਰ ਤੱਕ ਟਰੈਕਟਰ-ਟਰਾਲੀਆਂ ਨਾਲ ਹਾਈਵੇਅ ‘ਤੇ ਰਹਿਣਗੇ।
ਮੁਜ਼ੱਫਰਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਮਾਸਿਕ ਪੰਚਾਇਤ ਵਿੱਚ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ 26 ਅਤੇ 27 ਫਰਵਰੀ ਨੂੰ ਹਰਿਦੁਆਰ ਤੋਂ ਗਾਜ਼ੀਪੁਰ ਬਾਰਡਰ ਦਿੱਲੀ ਵਾਲੇ ਪਾਸੇ ਹਾਈਵੇਅ ’ਤੇ ਟਰੈਕਟਰ ਖੜ੍ਹੇ ਕੀਤੇ ਜਾਣਗੇ ਅਤੇ ਹਾਈਵੇਅ ਦਾ ਇੱਕ ਪਾਸਾ ਕਿਸਾਨਾਂ ਦੇ ਕਬਜ਼ੇ ਵਿੱਚ ਹੋਵੇਗਾ। ਹਾਲਾਂਕਿ ਟਰੈਕਟਰ ਨਾਲ ਦਿੱਲੀ ਤੱਕ ਮਾਰਚ ਕਰਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ।












