September 9, 2026, 12:26 am
----------- Advertisement -----------
HomeNewsBreaking Newsਜਾਣੋ ਚੋਣਾਂ ਚ ਵਰਤੀ ਜਾਣ ਵਾਲੀ ਸਿਆਹੀ ਦੀ ਕਿੰਨੀ ਹੈ ਕੀਮਤ ਤੇ...

ਜਾਣੋ ਚੋਣਾਂ ਚ ਵਰਤੀ ਜਾਣ ਵਾਲੀ ਸਿਆਹੀ ਦੀ ਕਿੰਨੀ ਹੈ ਕੀਮਤ ਤੇ ਕਦੋਂ ਹੋਈ ਇਸਦੀ ਸ਼ੁਰੂਆਤ?

Published on

----------- Advertisement -----------

*ਜੇਕਰ ਵੋਟਰ ਦੇ ਦੋਵੇਂ ਹੱਥ ਨਹੀਂ ਹਨ ਤਾਂ ਕਿਸ ਜਗ੍ਹਾ ਲਗਾਈ ਜਾਂਦੀ ਹੈ ਆਹ ਸਿਆਹੀ?

ਅਕਸਰ ਅਸੀਂ ਸਭ ਨੇ ਦੇਖਿਆ ਹੈ ਕਿ ਜਦੋਂ ਵੋਟਿੰਗ ਹੁੰਦੀ ਹੈ ਤਾਂ ਉਂਗਲ ਤੇ ਨੀਲੇ ਰੰਗ ਦੀ ਸਿਆਹੀ ਦਾ ਨਿਸ਼ਾਨ ਹੁੰਦਾ ਹੈ, ਜੋ ਕਿ ਵੋਟ ਪਾਉਣ ਦੀ ਨਿਸ਼ਾਨੀ ਹੈ। ਕਿ ਹੈ ਇਹ ਸਿਆਹੀ ਤੇ ਕਿਉਂ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਲਗਾਇਆ ਜਾਂਦਾ ਹੈ ਆਓ ਜਾਣਦੇ ਹਾਂ –

ਦੱਸ ਦਈਏ ਕਿ 1962 ਦੀਆਂ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਜਾਅਲੀ ਵੋਟਿੰਗ ਨੂੰ ਰੋਕਣ ਲਈ ਉਂਗਲਾਂ ਦੀ ਸਿਆਹੀ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਇਸ ਸਿਆਹੀ ਦੀ ਵਰਤੋਂ ਹੁੰਦੀ ਰਹੀ ਹੈ। ਜਦੋਂ ਪਹਿਲੀ ਵਾਰ ਸਿਆਹੀ ਦੀ ਵਰਤੋਂ ਕੀਤੀ ਗਈ ਸੀ ਤਾਂ ਚੋਣ ਕਮਿਸ਼ਨ ਦਾ ਮੰਨਣਾ ਸੀ ਕਿ ਸਿਆਹੀ ਲਗਾਉਣ ਨਾਲ ਕੋਈ ਵੀ ਦੁਬਾਰਾ ਵੋਟ ਨਹੀਂ ਪਾ ਸਕੇਗਾ ਅਤੇ ਧਾਂਦਲੀ ਨੂੰ ਰੋਕਿਆ ਜਾ ਸਕੇਗਾ।

ਉਦੋਂ ਤੋਂ ਲੈ ਕੇ ਅੱਜ ਤੱਕ ਸਿਰਫ਼ ਇੱਕ ਕੰਪਨੀ ਹੀ ਸਿਆਹੀ ਦਾ ਨਿਰਮਾਣ ਕਰ ਰਹੀ ਹੈ। ਇਸ ਕੰਪਨੀ ਦਾ ਨਾਮ ਮੈਸੂਰ ਪੇਂਟਸ ਐਂਡ ਵਾਰਨਿਸ਼ ਲਿਮਿਟੇਡ (MPVL) ਹੈ। ਇਹ ਕਰਨਾਟਕ ਸਰਕਾਰ ਦੀ ਇੱਕ ਕੰਪਨੀ ਹੈ ਅਤੇ ਇਸਨੂੰ ਸਾਲ 1937 ਵਿੱਚ ਸ਼ੁਰੂ ਕੀਤਾ ਗਿਆ ਸੀ। MPVL ਦੀ ਨੀਂਹ ਨਲਵਾੜੀ ਕ੍ਰਿਸ਼ਨਾ ਰਾਜਾ ਵਡਿਯਾਰ ਨੇ ਰੱਖੀ ਸੀ। ਸ਼ੁਰੂ ਵਿੱਚ ਇਸ ਕੰਪਨੀ ਦਾ ਨਾਮ ਮੈਸੂਰ ਲਾਕ ਫੈਕਟਰੀ ਸੀ। ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਇਸ ਕੰਪਨੀ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸਦਾ ਨਾਮ ਮੈਸੂਰ ਲਾਕ ਐਂਡ ਪੇਂਟਸ ਲਿਮਿਟੇਡ ਰੱਖਿਆ।

ਇਸਤੋਂ ਇਲਾਵਾ ਸਾਲ 1989 ਵਿੱਚ, ਕੰਪਨੀ ਨੇ ਵਾਰਨਿਸ਼ ਉਤਪਾਦਨ ਸ਼ੁਰੂ ਕੀਤਾ ਅਤੇ ਇਸਦੇ ਨਾਲ ਹੀ ਇਸਦਾ ਨਾਮ ਵੀ ਬਦਲ ਲਿਆ। ਭਾਰਤ ਦੀ ਚੋਣ ਯਾਤਰਾ ਵਿੱਚ MPVL ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। 70 ਸਾਲਾਂ ਤੋਂ ਲੈ ਕੇ ਅੱਜ ਤੱਕ ਸਿਰਫ਼ ਇਸ ਕੰਪਨੀ ਨੂੰ ਹੀ ਚੋਣਾਂ ਵਿੱਚ ਵਰਤੀ ਜਾਣ ਵਾਲੀ ਸਿਆਹੀ ਬਣਾਉਣ ਦੀ ਇਜਾਜ਼ਤ ਹੈ। ਸਿਆਹੀ ਦਾ ਫਾਰਮੂਲਾ ਵੀ ਗੁਪਤ ਹੈ ਅਤੇ ਕੰਪਨੀ ਇਸ ਫਾਰਮੂਲੇ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦੀ। MPVL ਨੈਸ਼ਨਲ ਫਿਜ਼ੀਕਲ ਲੈਬਾਰਟਰੀ ਦੀ ਮਦਦ ਨਾਲ ਸਿਆਹੀ ਤਿਆਰ ਕਰਦਾ ਹੈ।

ਮੈਸੂਰ ਪੇਂਟਸ ਐਂਡ ਵਾਰਨਿਸ਼ ਲਿਮਿਟੇਡ (MPVL) ਇਸ ਸਿਆਹੀ ਨੂੰ ਨਾ ਸਿਰਫ਼ ਭਾਰਤ ਸਗੋਂ ਦੁਨੀਆ ਦੇ 25 ਹੋਰ ਦੇਸ਼ਾਂ ਨੂੰ ਵੀ ਨਿਰਯਾਤ ਕਰਦੀ ਹੈ। MPVL ਦੁਆਰਾ ਨਿਰਮਿਤ ਸਿਆਹੀ ਦੀ ਇੱਕ ਬੋਤਲ ਤੋਂ ਘੱਟੋ-ਘੱਟ 700 ਉਂਗਲਾਂ ਨੂੰ ਸਿਆਹੀ ਦਿੱਤੀ ਜਾ ਸਕਦੀ ਹੈ। ਹਰੇਕ ਸ਼ੀਸ਼ੀ ਵਿੱਚ 10 ਮਿਲੀਲੀਟਰ ਸਿਆਹੀ ਹੁੰਦੀ ਹੈ। ਸਿਆਹੀ ਦੀ 10 ਮਿਲੀਲੀਟਰ ਦੀ ਬੋਤਲ ਦੀ ਕੀਮਤ ਲਗਭਗ 127 ਰੁਪਏ ਹੈ।

ਕਿਉਂ ਤੇ ਕਿਸ ਉਂਗਲ ਉੱਤੇ ਲਗਾਈ ਜਾਂਦੀ ਹੈ ਸਿਆਹੀ –

ਵੋਟਿੰਗ ਸਮੇਂ ਉਂਗਲੀ ‘ਤੇ ਸਿਆਹੀ ਲਗਾ ਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਵੋਟਰ ਕਈ ਵਾਰ ਵੋਟ ਨਾ ਪਾਉਣ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟ ਪਾਉਣ ਤੋਂ ਪਹਿਲਾਂ ਵੋਟਰਾਂ ਦੇ ਖੱਬੇ ਹੱਥ ਦੀ ਤੌਲੀ ‘ਤੇ ਸਿਆਹੀ ਲਗਾਈ ਜਾਂਦੀ ਹੈ। ਇਹ ਸਿਆਹੀ ਗੰਢ ਤੱਕ ਨਹੁੰ ‘ਤੇ ਲਗਾਈ ਜਾਂਦੀ ਹੈ।ਜੇਕਰ ਕਿਸੇ ਵਿਅਕਤੀ ਕੋਲ ਇੰਡੈਕਸ ਉਂਗਲ ਨਹੀਂ ਹੈ, ਤਾਂ ਅਜਿਹੀ ਸਥਿਤੀ ਵਿੱਚ ਕਿਸੇ ਵੀ ਵੋਟਰ ਦੀ ਖੱਬੀ ਉਂਗਲੀ ‘ਤੇ ਨੀਲੀ ਸਿਆਹੀ ਲਗਾਈ ਜਾ ਸਕਦੀ ਹੈ।

ਜੇਕਰ ਵੋਟਰ ਦਾ ਖੱਬਾ ਹੱਥ ਨਹੀਂ ਹੈ, ਤਾਂ ਅਜਿਹੀ ਸਥਿਤੀ ਵਿੱਚ ਵੋਟਰ ਦੇ ਸੱਜੇ ਹੱਥ ਦੀ ਇੰਡੈਕਸ ਉਂਗਲ ‘ਤੇ ਸਿਆਹੀ ਲਗਾਈ ਜਾਂਦੀ ਹੈ।ਜੇਕਰ ਵੋਟਰ ਦੇ ਦੋਵੇਂ ਹੱਥਾਂ ‘ਤੇ ਕੋਈ ਉਂਗਲੀ ਨਹੀਂ ਹੈ, ਤਾਂ ਉਸ ਦੇ ਹੱਥ ਦੇ ਕਿਸੇ ਇਕ ਹਿੱਸੇ ‘ਤੇ ਸਿਆਹੀ ਲਗਾਈ ਜਾਂਦੀ ਹੈ।ਜੇਕਰ ਵੋਟਰ ਦੇ ਦੋਵੇਂ ਹੱਥ ਨਹੀਂ ਹਨ ਤਾਂ ਉਸ ਦੇ ਪੈਰ ਦੇ ਅੰਗੂਠੇ ‘ਤੇ ਸਿਆਹੀ ਲਗਾ ਕੇ ਨਿਸ਼ਾਨ ਬਣਾਇਆ ਜਾਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...