May 13, 2026, 10:37 am
----------- Advertisement -----------
HomeNewsLatest Newsਕੁਮਾਰੀ ਸ਼ੈਲਜਾ ਨੇ ਨਵੇਂ ਹਰਿਆਣਾ ਕਾਂਗਰਸ ਪ੍ਰਧਾਨ ਉਦੈਭਾਨ ਅਤੇ ਕਾਰਜਕਾਰੀ ਪ੍ਰਧਾਨਾਂ ਨੂੰ...

ਕੁਮਾਰੀ ਸ਼ੈਲਜਾ ਨੇ ਨਵੇਂ ਹਰਿਆਣਾ ਕਾਂਗਰਸ ਪ੍ਰਧਾਨ ਉਦੈਭਾਨ ਅਤੇ ਕਾਰਜਕਾਰੀ ਪ੍ਰਧਾਨਾਂ ਨੂੰ ਦਿੱਤੀ ਵਧਾਈ

Published on

----------- Advertisement -----------

ਹਰਿਆਣਾ ਕਾਂਗਰਸ ਵਿੱਚ ਵੱਡਾ ਫੇਰਬਦਲ ਹੋਇਆ ਹੈ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੀ ਥਾਂ ‘ਤੇ ਹਰਿਆਣਾ ਦੇ ਹੋਡਲ ਤੋਂ ਸਾਬਕਾ ਵਿਧਾਇਕ ਉਦੈਭਾਨ ਨੂੰ ਹਰਿਆਣਾ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸ਼ਰੂਤੀ ਚੌਧਰੀ, ਸਾਬਕਾ ਵਿਧਾਇਕ ਰਾਮ ਕਿਸ਼ਨ ਗੁਰਜਰ, ਜਤਿੰਦਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਕਾਂਗਰਸ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਉਦੈਭਾਨ ਨੂੰ ਨਵੇਂ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ।


ਕੁਮਾਰੀ ਸ਼ੈਲਜਾ ਨੇ ਟਵੀਟ ਕੀਤਾ ਕਿ ”ਉਦੈ ਭਾਨ ਜੀ ਨੂੰ ਹਰਿਆਣਾ ਕਾਂਗਰਸ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਸ਼ਰੂਤੀ ਚੌਧਰੀ ਜੀ, ਰਾਮਕਿਸ਼ਨ ਗੁਰਜਰ ਜੀ, ਜਿਤੇਂਦਰ ਭਾਰਦਵਾਜ ਜੀ, ਸੁਰੇਸ਼ ਗੁਪਤਾ ਜੀ ਨੂੰ ਵੀ ਮੈਂ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੰਦੀ ਹਾਂ। ਮੈਨੂੰ ਯਕੀਨ ਹੈ ਕਿ ਤੁਹਾਡੀ ਸਾਰਿਆਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਮਜ਼ਬੂਤ ​​ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਅਤੇ ਜੋਰਦਾਰ ਢੰਗ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰੇਗੀ।
ਦੱਸ ਦਈਏ ਕਿ ਉਦੈਭਾਨ ਨੇ ਕਿਹਾ ਕਿ ਸੰਗਠਨ ‘ਚ ਜੋ ਵੀ ਕਮੀ ਆ ਰਹੀ ਹੈ, ਉਸ ਨੂੰ ਦੂਰ ਕੀਤਾ ਜਾਵੇਗਾ। ਪੂਰੇ ਹਰਿਆਣਾ ਵਿੱਚ ਕਾਂਗਰਸ ਸਾਰਿਆਂ ਨੂੰ ਨਾਲ ਲੈ ਕੇ ਚੱਲੇਗੀ। 2024 ਲਈ ਤਿਆਰੀ ਹੋ ਰਹੀ ਹੈ। ਸਾਬਕਾ ਸੀਐਮ ਹੁੱਡਾ ਨੇ ਕਿਹਾ ਕਿ ਹਰਿਆਣਾ ਵਿੱਚ ਸਰਕਾਰ ਬਣੇਗੀ ਅਤੇ ਉਦੈਭਾਨ ਦੇ ਪ੍ਰਧਾਨ ਬਣਨ ਨਾਲ ਪਾਰਟੀ ਮਜ਼ਬੂਤ ​​ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...

ਭਾਈ ਜਗਤਾਰ ਸਿੰਘ ਹਵਾਰਾ ਨੇ ਮੰਗੀ ਚਾਰ ਹਫ਼ਤਿਆਂ ਦੀ ਪੈਰੋਲ

ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਗਈ...

NTA ਨੇ NEET UG ਪ੍ਰੀਖਿਆ ਕੀਤੀ ਰੱਦ, CBI ਕਰੇਗੀ ਪੇਪਰ ਲੀਕ ਮਾਮਲੇ ਦੀ ਜਾਂਚ, ਇਸੇ ਮਹੀਨੇ ਹੋਇਆ ਸੀ ਪੇਪਰ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2026 ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ...

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...