July 22, 2024, 4:43 am
----------- Advertisement -----------
HomeNewsBreaking Newsਲੱਦਾਖ 'ਚ ਵੱਡਾ ਹਾਦਸਾ: ਨਦੀ 'ਚ ਅਚਾਨਕ ਵਧਿਆ ਪਾਣੀ ਦਾ ਪੱਧਰ; ਅਭਿਆਸ...

ਲੱਦਾਖ ‘ਚ ਵੱਡਾ ਹਾਦਸਾ: ਨਦੀ ‘ਚ ਅਚਾਨਕ ਵਧਿਆ ਪਾਣੀ ਦਾ ਪੱਧਰ; ਅਭਿਆਸ ਕਰ ਰਹੇ ਪੰਜ ਜਵਾਨ ਸ਼ਹੀਦ

Published on

----------- Advertisement -----------

ਲੱਦਾਖ ‘ਚ ਟੈਂਕ ਰਾਹੀਂ ਸ਼ਿਓਕ ਨਦੀ ਨੂੰ ਪਾਰ ਕਰਨ ਦੇ ਅਭਿਆਸ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਇਹ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ ਇਹ ਜਾਣਕਾਰੀ ਸ਼ਨੀਵਾਰ (29 ਜੂਨ) ਨੂੰ ਸਾਹਮਣੇ ਆਈ।ਰੱਖਿਆ ਬੁਲਾਰੇ ਪੀਐਸ ਸਿੰਧੂ ਅਨੁਸਾਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਸ ਮੁਤਾਬਿਕ, ਫੌਜੀ ਅਭਿਆਸ ਤੋਂ ਬਾਅਦ ਦੇਰ ਰਾਤ ਟੀ-72 ਟੈਂਕ ਵਿੱਚ ਫੌਜ ਦੇ ਜਵਾਨ ਵਾਪਸ ਆ ਰਹੇ ਸਨ। ਫੌਜੀ ਟੈਂਕ ਪੂਰਬੀ ਲੱਦਾਖ ਦੇ ਸਾਸੇਰ ਬ੍ਰਾਂਗਸਾ ਵਿੱਚ ਸ਼ਯੋਕ ਨਦੀ ਨੂੰ ਪਾਰ ਕਰ ਰਿਹਾ ਸੀ ਕਿ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਟੈਂਕ ਸਮੇਤ ਜਵਾਨ ਨਦੀ ਵਿੱਚ ਰੁੜ੍ਹ ਗਏ। ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਪਰ ਦਰਿਆ ‘ਚ ਤੇਜ਼ ਵਹਾਅ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਪੰਜ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਦੀ ਪਛਾਣ ਰਿਸਾਲਦਾਰ ਐਮਆਰ ਕੇ ਰੈੱਡੀ, ਦਫ਼ਾਦਾਰ ਭੂਪੇਂਦਰ ਨੇਗੀ, ਲਾਂਸ ਦਫ਼ਾਦਾਰ ਅਕਦੁਮ ਤਾਇਬਮ, ਹੌਲਦਾਰ ਏ ਖ਼ਾਨ ਅਤੇ ਨਾਗਰਾਜ ਪੀ. ਵਜੋਂ ਹੋਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੋਲਕਾਤਾ ‘ਚ ਜਿੰਦਲ ਗਰੁੱਪ ਦੀ ਕੰਪਨੀ ਦੇ CEO ਖਿਲਾਫ FIR ਦਰਜ

ਕੋਲਕਾਤਾ ਤੋਂ ਅਬੂ ਧਾਬੀ ਜਾਣ ਵਾਲੀ ਫਲਾਈਟ 'ਚ ਇਕ ਮਹਿਲਾ ਸਹਿ-ਯਾਤਰੀ ਨਾਲ ਕਥਿਤ ਤੌਰ...

BCCI ਦਾ ਵੱਡਾ ਐਲਾਨ, ਪੈਰਿਸ ਓਲੰਪਿਕ ਲਈ IOA ਨੂੰ ਦੇਵੇਗੀ 8.5 ਕਰੋੜ

BCCI ਨੇ ਪੈਰਿਸ ਓਲੰਪਿਕ ਲਈ ਭਾਰਤੀ ਓਲੰਪਿਕ ਸੰਘ (IOA) ਨੂੰ 8.5 ਕਰੋੜ ਰੁਪਏ ਦੇ...

ਸ਼ੰਭੂ ਸਰਹੱਦ ‘ਤੇ ਕਿਸਾਨ ਦੀ ਹੋਈ  ਮੌਤ, ਪਿਆ ਦਿਲ ਦਾ ਦੌਰਾ

ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਅੱਜ ਇਕ ਕਿਸਾਨ ਦੀ ਮੌਤ ਹੋ...

ਮਨਕੀਰਤ ਔਲਖ 2 ਜੁੜਵਾਂ ਧੀਆਂ ਦੇ ਬਣੇ ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ੀ

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਤੋਂ ਵੱਡੀ ਆਈ ਹੈ। ਦੱਸ ਦਈਏ ਕਿ ਗਾਇਕ...

ਬ੍ਰਜਮੰਡਲ ਯਾਤਰਾ ਕਾਰਨ ਨੂਹ ‘ਚ ਮੋਬਾਈਲ ਇੰਟਰਨੈੱਟ, 24 ਘੰਟਿਆਂ ਲਈ ਸੇਵਾਵਾਂ ਠੱਪ

  ਹਰਿਆਣਾ ਦੇ ਨੂਹ ਵਿੱਚ ਭਲਕੇ ਸੋਮਵਾਰ ਨੂੰ ਬ੍ਰਜਮੰਡਲ ਯਾਤਰਾ ਕੱਢੀ ਜਾਵੇਗੀ। ਪਿਛਲੇ ਸਾਲ ਇਸ...

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ, ਭਾਜਪਾ ਸਮੇਤ 44 ਪਾਰਟੀਆਂ ਨੇ ਲਿਆ ਹਿੱਸਾ

ਸੰਸਦ ਦੇ ਮਾਨਸੂਨ ਸੈਸ਼ਨ ਅਤੇ ਬਜਟ ਤੋਂ ਪਹਿਲਾਂ ਸੰਸਦ ਭਵਨ ਵਿਖੇ ਸਰਬ ਪਾਰਟੀ ਮੀਟਿੰਗ...

ਲੁਧਿਆਣਾ ਦੀ ਮੱਛੀ ਮੰਡੀ ‘ਚ ਹੰਗਾਮਾ, ਦੁਕਾਨਦਾਰ ਤੇ ਪੁਲਿਸ ਆਹਮੋ ਸਾਹਮਣੇ ਝੜਪ

  ਲੁਧਿਆਣਾ ਦੇ ਸ਼ੇਰਪੁਰ ਮੱਛੀ ਮੰਡੀ ਵਿੱਚ ਅੱਜ ਹੰਗਾਮਾ ਹੋਇਆ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ...

ਬਟਾਲਾ ‘ਚ ਗੋਲੀਬਾਰੀ ਕਰਨ ਵਾਲੇ 3 ਗ੍ਰਿਫਤਾਰ, ਇੱਥੇ ਪੜ੍ਹੋ ਪੂਰਾ ਮਾਮਲਾ

ਹਾਲ ਹੀ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਬਟਾਲਾ ਦੇ ਬੱਸ ਸਟੈਂਡ ਨੇੜੇ ਭੀੜ-ਭੜੱਕੇ ਵਾਲੇ...

ਕੁਲੂ ‘ਚ ਕਾਰ ਬੇਕਾਬੂ ਹੋ ਕੇ ਡਿੱਗੀ ਖਾਈ ‘ਚ, ਨੌਜਵਾਨ ਦੀ ਮੌਕੇ ‘ਤੇ ਹੀ ਮੌਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਹੈੱਡਕੁਆਰਟਰ ਨਾਲ ਲੱਗਦੇ ਲਗਘਾਟੀ ਦੇ ਡਡਕਾ ਵਿੱਚ ਇੱਕ ਕਾਰ...