August 12, 2026, 2:39 pm
----------- Advertisement -----------
HomeNewsLatest Newsਪਿਤਾ ਨੂੰ ਕਿਡਨੀ ਦੇਣ ਵਾਲੀ ਲਾਲੂ ਦੀ ਬੇਟੀ ਨੇ ਟਵੀਟ ਕਰ ਕਹੀ...

ਪਿਤਾ ਨੂੰ ਕਿਡਨੀ ਦੇਣ ਵਾਲੀ ਲਾਲੂ ਦੀ ਬੇਟੀ ਨੇ ਟਵੀਟ ਕਰ ਕਹੀ ਅਜਿਹੀ ਗੱਲ, ਲੋਕ ਹੋਏ ਭਾਵੁਕ

Published on

----------- Advertisement -----------

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਣੀ ਅਚਾਰੀਆ ਨੇ ਆਪਣੇ ਬਿਮਾਰ ਪਿਤਾ ਨੂੰ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ ਹੈ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ 40 ਸਾਲਾ ਵੱਡੀ ਭੈਣ ਰੋਹਿਣੀ ਸਿੰਗਾਪੁਰ ਵਿੱਚ ਰਹਿੰਦੀ ਹੈ। ਪਿਤਾ ਲਾਲੂ ਯਾਦਵ ਨੂੰ ਗੁਰਦਾ ਦਾਨ ਕਰਨ ਦੇ ਉਨ੍ਹਾਂ ਦੇ ਫੈਸਲੇ ਬਾਰੇ ਲੋਕਾਂ ਨੂੰ ਪਤਾ ਲੱਗਣ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਭਾਵੁਕ ਟਵੀਟ ਕੀਤੇ।
ਉਨ੍ਹਾਂ ਟਵੀਟ ਕੀਤਾਕਿ ‘ਮੇਰਾ ਮੰਨਣਾ ਹੈ ਕਿ ਇਹ ਮਾਸ ਦਾ ਇਕ ਛੋਟਾ ਜਿਹਾ ਟੁਕੜਾ ਹੈ ਜੋ ਮੈਂ ਆਪਣੇ ਪਿਤਾ ਲਈ ਦੇਣਾ ਚਾਹੁੰਦੀ ਹਾਂ। ਮੈਂ ਆਪਣੇ ਪਿਤਾ ਲਈ ਕੁਝ ਵੀ ਕਰ ਸਕਦੀ ਹਾਂ। ਤੁਸੀਂ ਸਾਰੇ ਅਰਦਾਸ ਕਰੋ ਕਿ ਸਭ ਕੁਝ ਵਧੀਆ ਤਰੀਕੇ ਨਾਲ ਹੋਵੇ ਅਤੇ ਪਿਤਾ ਜੀ ਦੁਬਾਰਾ ਤੁਹਾਡੇ ਸਾਰਿਆਂ ਦੀ ਆਵਾਜ਼ ਬੁਲੰਦ ਕਰਨ। ਪਿਤਾ ਜਿਸਨੇ ਮੈਨੂੰ ਇਸ ਸੰਸਾਰ ਵਿੱਚ ਇੱਕ ਆਵਾਜ਼ ਦਿੱਤੀ ਹੈ,ਜੇ ਮੈਂ ਆਪਣੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਉਨ੍ਹਾਂ ਲਈ ਯੋਗਦਾਨ ਪਾ ਸਕਾ, ਤਾਂ ਮੈਂ ਬਹੁਤ ਕਿਸਮਤ ਵਾਲੀ ਹੋਵੇਗੀ। ਧਰਤੀ ‘ਤੇ ਮਾਪੇ ਭਗਵਾਨ ਹੁੰਦੇ ਹਨ, ਉਨ੍ਹਾਂ ਦੀ ਪੂਜਾ ਅਤੇ ਸੇਵਾ ਕਰਨਾ ਹਰ ਬੱਚੇ ਦਾ ਫਰਜ਼ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...

ਨਾਭਾ : ਦਾਦੀ ਨਾਲ ਪੱਠੇ ਲੈਣ ਗਿਆ ਬੱਚਾ ਅਚਾਨਕ ਨਹਿਰ ‘ਚ ਡਿੱਗਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਪਟਿਆਲਾ ਅਧੀਨ ਪੈਂਦੇ ਨਾਭਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦਾਦੀ ਨਾਲ ਪੱਠੇ ਲੈਣ...

Punjab ਦੀਆਂ 117 ਸੀਟਾਂ ਉੱਤੇ ਇਕੱਲੇ ਚੋਣ ਲੜੇਗੀ ਭਾਜਪਾ: ਕੇਵਲ ਢਿੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ...

ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਫ਼ੌਜ ‘ਚ ਭਰਤੀ ਹੋਈ ਰਤਿੰਦਰ ਕੌਰ

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ...