July 28, 2026, 10:01 pm
----------- Advertisement -----------
HomeNewsBreaking Newsਪ੍ਰੇਮੀ ਜੋੜੇ ਨੇ ਸਮਾਜ ਦੇ ਡਰੋਂ ਕੀਤੀ ਖੁ+ਦ+ਕੁ+ਸ਼ੀ: ਵਿਆਹੁਤਾ ਔਰਤ ਨੂੰ ਆਪਣੇ...

ਪ੍ਰੇਮੀ ਜੋੜੇ ਨੇ ਸਮਾਜ ਦੇ ਡਰੋਂ ਕੀਤੀ ਖੁ+ਦ+ਕੁ+ਸ਼ੀ: ਵਿਆਹੁਤਾ ਔਰਤ ਨੂੰ ਆਪਣੇ ਨਾਲੋਂ ਘੱਟ ਉਮਰ ਦੇ ਨੌਜਵਾਨ ਨਾਲ ਹੋਇਆ ਸੀ ਪਿਆਰ

Published on

----------- Advertisement -----------

ਗੁਜਰਾਤ, 21 ਮਾਰਚ 2023 – ਗੁਜਰਾਤ ਦੇ ਭਰੂਚ ਦੇ ਅੰਕਲੇਸ਼ਵਰ ਤੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਪ੍ਰੇਮੀ ਜੋੜੇ ਦੀ ਲਾਸ਼ ਝੰਡੇਸ਼ਵਰ ਕੇਬਲ ਸਟੇਅ ਪੁਲ ਤੋਂ ਬਰਾਮਦ ਹੋਈ ਹੈ। ਬੇਟੇ ਦੀ ਉਮਰ ਦੇ ਨੌਜਵਾਨ ਨਾਲ ਪਿਆਰ ਹੋਣ ਤੋਂ ਬਾਅਦ ਵਿਆਹੁਤਾ ਅਤੇ ਨੌਜਵਾਨ ਵੱਲੋਂ ਨਰਮਦਾ ਨਦੀ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਮਾਜ ਉਨ੍ਹਾਂ ਨੂੰ ਇਕਜੁੱਟ ਨਹੀਂ ਹੋਣ ਦੇਵੇਗਾ। ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।

ਲੁਨਾਵਾੜਾ ਦੇ ਡੋਕੇਲਾਵ ਪਿੰਡ ਦਾ ਰਹਿਣ ਵਾਲਾ 24 ਸਾਲਾ ਗੌਰਾਂਗ ਪਟੇਲ ਤਿੰਨ ਸਾਲ ਪਹਿਲਾਂ ਅੰਕਲੇਸ਼ਵਰ ਦੀ ਮੇਘਮਨੀ ਕੰਪਨੀ ਵਿੱਚ ਲੈਬ ਕੈਮਿਸਟ ਵਜੋਂ ਕੰਮ ਕਰਦਾ ਸੀ। ਜਦਕਿ ਸੁਮਨ ਪਾਟਿਲ ਵੀ ਇਸੇ ਕੰਪਨੀ ਵਿੱਚ ਸਵੀਪਰ ਵਜੋਂ ਕੰਮ ਕਰਦੀ ਸੀ। ਦੋਵੇਂ ਇੱਕੋ ਕੰਪਨੀ ਵਿੱਚ ਕੰਮ ਕਰਦੇ ਹੋਏ ਪਿਆਰ ਵਿੱਚ ਪੈ ਗਏ। ਫਿਲਹਾਲ ਪੁਲਸ ਜਾਂਚ ‘ਚ ਜੁਟੀ ਹੋਈ ਹੈ।

ਇਸ ਘਟਨਾ ਵਿੱਚ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਮ੍ਰਿਤਕ ਗੌਰੰਗ ਦਾ ਡੇਢ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਸੁਮਨ ਦਾ ਵੀ 20 ਸਾਲ ਪਹਿਲਾਂ ਵਿਆਹ ਹੋਇਆ ਸੀ। ਸੁਮਨ ਦੇ ਦੋ ਬੱਚੇ ਵੀ ਹਨ। ਦੋਵੇਂ ਤਿੰਨ ਦਿਨ ਪਹਿਲਾਂ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੇ ਗਏ ਸਨ।

ਉਹ ਇਸ ਲਈ ਚਲੇ ਗਏ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਸਮਾਜ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਦੋਵੇਂ ਵਿਆਹੇ ਹੋਏ ਸਨ। ਬੀਤੀ ਰਾਤ ਗੌਰਾਂਗ ਅਤੇ ਸੁਮਨ ਦੀਆਂ ਲਾਸ਼ਾਂ ਝਾੜੇਸ਼ਵਰ ਕੇਬਲ ਸਟੇਅ ਪੁਲ ਦੇ ਹੇਠਾਂ ਨਰਮਦਾ ਨਦੀ ਵਿੱਚੋਂ ਮਿਲੀਆਂ। ਪੁਲੀਸ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ ਵੰਡਾਉਣ ਪਹੁੰਚੇ ਸਾਥੀ ਕਲਾਕਾਰ

ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ ਹੋ...

CM ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ 5ਵੇਂ ਮੁੱਖ ਮੰਤਰੀ! ਰਿਪੋਰਟ ‘ਚ ਹੋਇਆ ਖੁਲਾਸਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ...

‘ਅਸ਼ਲੀਲ ਭਾਸ਼ਾ ਵਰਤਣ ਵਾਲਿਆਂ ਨੂੰ ਵਿਦਿਆਰਥੀ ਨਹੀਂ ਕਿਹਾ ਜਾ ਸਕਦਾ’ : ਕੰਗਨਾ ਰਣੌਤ

ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ...

AAP ਨੇ ਜਗਰੂਪ ਸੇਖਵਾਂ ਨੂੰ ਬਣਾਇਆ ਨਵਾਂ ਸੂਬਾ ਉਪ ਪ੍ਰਧਾਨ, ਕੀਤੀਆਂ 3 ਹੋਰ ਨਵੀਆਂ ਨਿਯੁਕਤੀਆਂ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ​​ਕਰਨ ਲਈ...

‘ਸਾਨੂੰ ਕੋਈ ਖ਼ਤਰਾ ਨਹੀਂ, ਗੰਨਮੈਨਾਂ ਨੂੰ ਥਾਣੇ ਭੇਜੋ…’, ਸੰਤ ਸੀਚੇਵਾਲ ਨੇ DGP ਨੂੰ ਲਿਖਿਆ ਪੱਤਰ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਲੈਣ...

ਭਗਵੰਤ ਮਾਨ ਸਰਕਾਰ ਨੇ ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ; 27 ਜੁਲਾਈ: ਸਫ਼ਾਈ ਸੇਵਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਮੁੱਖ...

*ਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਲੁਧਿਆਣਾ, 27 ਜੁਲਾਈ,2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ...