ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਨੈਸ਼ਨਲ ਮੈਮੋਰੀਅਲ ਕੰਪਲੈਕਸ ਵਿਖੇ ‘ਮਾਂ ਭਾਰਤੀ ਕੇ ਸਪੂਤ’ ਵੈੱਬਸਾਈਟ ਲਾਂਚ ਕੀਤੀ। ਰੱਖਿਆ ਮੰਤਰੀ ਨੇ ਇਕ ਸਮਾਗਮ ਦੌਰਾਨ ਇਸ ਵੈੱਬਸਾਈਟ ਨੂੰ ਲਾਂਚ ਕੀਤਾ। ਦੱਸ ਦਈਏ ਕਿ ਇਹ ਵੈੱਬਸਾਈਟ ਦੇਸ਼ ਦੇ ਨਾਗਰਿਕਾਂ ਲਈ ਬਣਾਈ ਗਈ ਹੈ, ਜੋ ਜੰਗ ਦੌਰਾਨ ਸ਼ਹੀਦ ਜਾਂ ਜ਼ਖਮੀ ਹੋਏ ਫੌਜੀਆਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਕਰਨ ਦੇ ਚਾਹਵਾਨ ਹਨ।
ਸਮਾਗਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ- “1962 ਦੀ ਜੰਗ ‘ਚ ਰਾਸ਼ਟਰ ਦੇ ਸੱਦੇ ‘ਤੇ ਦੇਸ਼ ਦੇ ਲੋਕਾਂ ਨੇ ਖੁੱਲ੍ਹੇਆਮ ਦਾਨ ਦਿੱਤਾ ਸੀ, ਤਾਂ ਜੋ ਸਾਡੇ ਜਵਾਨਾਂ ਦੀਆਂ ਹਥਿਆਰਾਂ ਤੋਂ ਲੈ ਕੇ ਕੱਪੜਿਆਂ ਤੱਕ ਦੀਆਂ ਲੋੜਾਂ ਪੂਰੀਆਂ ਹੋ ਸਕਣ। ਸਾਡੀਆਂ ਮਾਵਾਂ, ਭੈਣਾਂ ਅਤੇ ਨੂੰਹਾਂ ਨੇ ਆਪਣੇ ਗਹਿਣੇ ਦਾਨ ਕੀਤੇ ਅਤੇ ਲੋਕਾਂ ਨੇ ਆਪਣੀ ਉਮਰ ਭਰ ਦੀ ਦੌਲਤ ਸਾਡੀਆਂ ਫੌਜਾਂ ਨੂੰ ਦਾਨ ਕੀਤੀ। ਜ਼ਿਕਰਯੋਗ ਹੈ ਕਿ ਅਭਿਨੇਤਾ ਅਮਿਤਾਭ ਬੱਚਨ ਇਸ ਦੇ ਗੁਡਵਿਲ ਅੰਬੈਸਡਰ ਹਨ।
----------- Advertisement -----------
ਹੁਣ ਆਮ ਵਿਅਕਤੀ ਵੀ ਸ਼ਹੀਦਾਂ ਦੇ ਪਰਿਵਾਰਾਂ ਦੀ ਕਰ ਸਕੇਗਾ ਆਰਥਿਕ ਮਦਦ, ‘ਮਾਂ ਭਾਰਤੀ ਕੇ ਸਪੂਤ’ ਵੈੱਬਸਾਈਟ ਲਾਂਚ
Published on
----------- Advertisement -----------
----------- Advertisement -----------











