ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਸੋਮਵਾਰ ਤੋਂ ਵੀਰਵਾਰ ਤੱਕ ਭਾਰਤ ਦਾ ਦੌਰਾ ਕਰਨਗੇ। ਅਧਿਕਾਰਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਸੋਲਿਹ ਅੱਜ 3 ਵਜੇ ਦੇ ਕਰੀਬ ਪਾਲਮ ਏਅਰਫੋਰਸ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੋਂ ਉਹ ਹੋਟਲ ਆਈਟੀਸੀ ਮੌਰਿਆ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਇੱਥੇ ਸ਼ਾਮ 7 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਆਪਣੇ ਦੌਰੇ ਦੌਰਾਨ ਮਾਲਦੀਵ ਦੇ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਵਿਦੇਸ਼ ਮੰਤਰਾਲੇ ਅਨੁਸਾਰ ਐਮਓਯੂ ਅਤੇ ਸਾਂਝੇ ਪ੍ਰੈਸ ਬਿਆਨਾਂ ਦੇ ਅਦਾਨ-ਪ੍ਰਦਾਨ ਤੋਂ ਬਾਅਦ ਰਾਸ਼ਟਰਪਤੀ ਸੋਲਿਹ ਅਤੇ ਪੀ ਐਮ ਮੋਦੀ ਦਰਮਿਆਨ ਮੰਗਲਵਾਰ ਨੂੰ ਸਵੇਰੇ 11.30 ਵਜੇ ਹੈਦਰਾਬਾਦ ਹਾਊਸ ਵਿੱਚ ਮੀਟਿੰਗ ਹੋਵੇਗੀ। ਉਹ ਉਸੇ ਦਿਨ ਸ਼ਾਮ 4.30 ਵਜੇ ਰਾਸ਼ਟਰਪਤੀ ਨੂੰ ਮਿਲਣਗੇ। ਉਹ ਬੁੱਧਵਾਰ ਸਵੇਰੇ ਮੁੰਬਈ ਲਈ ਰਵਾਨਾ ਹੋਣਗੇ ਅਤੇ ਉੱਥੇ ਕਾਰੋਬਾਰੀ ਸਮਾਗਮਾਂ ‘ਚ ਹਿੱਸਾ ਲੈਣਗੇ।
----------- Advertisement -----------
ਅੱਜ ਤੋਂ ਭਾਰਤ ਦੌਰੇ ‘ਤੇ ਮਾਲਦੀਵ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ
Published on
----------- Advertisement -----------
----------- Advertisement -----------












