ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਹ ਹਾਦਸਾ ਸੋਮਵਾਰ ਰਾਤ ਕਰੀਬ 11 ਵਜੇ ਸ਼ਹਿਰ ਦੇ ਜਵਾਹਰ ਨਗਰ ਵਾਰਡ ਨੰਬਰ ਇੱਕ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਟਿੱਪਰ ਗੇਟ ਨਾਲ ਟਕਰਾ ਗਿਆ ਅਤੇ ਫਿਰ ਗੇਟ ਟੁੱਟ ਕੇ ਟਿੱਪਰ ’ਤੇ ਜਾ ਡਿੱਗਿਆ। ਇਸ ਹਾਦਸੇ ਵਿੱਚ ਟਿੱਪਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ।
ਪੁਲਿਸ ਅਨੁਸਾਰ ਬੀਤੀ ਰਾਤ ਇਕ ਟਿੱਪਰ ਨਿਰਮਾਣ ਸਮੱਗਰੀ ਸੁੱਟਣ ਲਈ ਹਾਈਵੇਅ ਦੇ ਹੇਠਾਂ ਲਿੰਕ ਰੋਡ ‘ਤੇ ਗਿਆ ਸੀ। ਜਦੋਂ ਉਹ ਰੇਤ ਸੁੱਟ ਕੇ ਵਾਪਸ ਆ ਰਿਹਾ ਸੀ ਤਾਂ ਇੱਥੇ ਸੰਪਰਕ ਸੜਕ ’ਤੇ ਟਿੱਪਰ ਦਾ ਦਰਵਾਜ਼ਾ(ਡਾਲਾ) ਗੇਟ ਨਾਲ ਜਾ ਟਕਰਾਇਆ। ਤੇਜ਼ ਝਟਕੇ ਕਾਰਨ ਗੇਟ ਦਾ ਵੱਡਾ ਪਿੱਲਰ ਟਿੱਪਰ ਦੇ ਕੈਬਿਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਗੇਟ ਟਿੱਪਰ ‘ਤੇ ਡਿੱਗ ਗਿਆ। ਇਸ ਕਾਰਨ ਟਰੱਕ ਵਿੱਚ ਸਵਾਰ ਚਾਰੇ ਵਿਅਕਤੀ ਪਿੱਲਰ ਹੇਠਾਂ ਦੱਬ ਗਏ।
ਜਿਸ ਨਾਲ ਟਿੱਪਰ ਦੇ ਅੰਦਰ ਬੈਠੇ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਤ ਨੂੰ ਹੀ ਪੁਲਸ ਨੇ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਲਾਸ਼ਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
----------- Advertisement -----------
ਮੰਡੀ: ਟਿੱਪਰ ‘ਤੇ ਡਿੱਗਿਆ ਗੇਟ, ਤਿੰਨ ਲੋਕਾਂ ਦੀ ਮੌਕੇ ‘ਤੇ ਮੌਤ
Published on
----------- Advertisement -----------
----------- Advertisement -----------












