ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਣੀ ਬੀਮਾਰ ਪਤਨੀ ਸੀਮਾ ਨੂੰ ਮਿਲਣ ਘਰ ਪਹੁੰਚ ਗਏ ਹਨ। ਇਕ ਦਿਨ ਪਹਿਲਾਂ ਰਾਊਜ਼ ਐਵੇਨਿਊ ਅਦਾਲਤ ਨੇ ਸਿਸੋਦੀਆ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ, ਜੋ ਸ਼ਰਾਬ ਨੀਤੀ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਹੈ। ‘ਆਪ’ ਆਗੂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੀਮਾ ਸਿਸੋਦੀਆ ਨਾਲ ਰਹਿ ਸਕਣਗੇ।
ਇਸ ਦੇ ਨਾਲ ਹੀ ਅਦਾਲਤ ਨੇ ਮਨੀਸ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਦੌਰਾਨ ਉਹ ਮੀਡੀਆ ਜਾਂ ਕਿਸੇ ਹੋਰ ਸਿਆਸਤਦਾਨ ਨੂੰ ਨਹੀਂ ਮਿਲਣਗੇ ਅਤੇ ਨਾ ਹੀ ਕੋਈ ਬਿਆਨ ਜਾਰੀ ਕਰਨਗੇ। ਸਿਸੋਦੀਆ ਨੇ 9 ਨਵੰਬਰ ਨੂੰ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਆਪਣੀ ਬੀਮਾਰ ਪਤਨੀ ਨੂੰ ਮਿਲਣ ਲਈ ਪੰਜ ਦਿਨ ਦਾ ਸਮਾਂ ਮੰਗਿਆ ਸੀ। ਇਸ ਤੋਂ ਪਹਿਲਾਂ ਜੂਨ 2023 ਵਿੱਚ ਸਿਸੋਦੀਆ 103 ਦਿਨਾਂ ਬਾਅਦ ਆਪਣੀ ਪਤਨੀ ਸੀਮਾ ਸਿਸੋਦੀਆ ਨੂੰ ਮਿਲੇ ਸਨ।
----------- Advertisement -----------
ਬੀਮਾਰ ਪਤਨੀ ਨੂੰ ਮਿਲਣ ਘਰ ਪਹੁੰਚੇ ਮਨੀਸ਼ ਸਿਸੋਦੀਆ
Published on
----------- Advertisement -----------
----------- Advertisement -----------












