ਅੱਜ ਅਪ੍ਰੈਲ ਮਹੀਨੇ ਦਾ ਆਖਰੀ ਦਿਨ ਹੈ ਅਤੇ ਕੱਲ੍ਹ ਤੋਂ ਨਵਾਂ ਮਹੀਨਾ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਮਈ ਵਿੱਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਬੈਂਕਿੰਗ ਛੁੱਟੀਆਂ ਦੇ ਕੈਲੰਡਰ ਦੇ ਅਨੁਸਾਰ, ਮਈ ਵਿੱਚ ਖੇਤਰੀ ਅਤੇ ਰਾਸ਼ਟਰੀ ਛੁੱਟੀਆਂ ਸਮੇਤ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ। ਇਸ ਤੋਂ ਪਹਿਲਾ ਅਪ੍ਰੈਲ ਵਿੱਚ ਕੁੱਲ 15 ਦਿਨ ਬੈਂਕ ਬੰਦ ਰਹੇ ਸਨ। ਦੱਸ ਦਈਏ ਕਿ ਬੈਂਕ ਛੁੱਟੀ ਵਾਲੇ ਦਿਨ ਆਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਏਟੀਐਮ ਸੇਵਾਵਾਂ ਵੀ ਪੂਰੀ ਤਰ੍ਹਾਂ ਨਾਲ ਜਾਰੀ ਰਹਿਣਗੀਆਂ। ਤੁਸੀਂ ਕਿਸੇ ਵੀ ATM ‘ਤੇ ਜਾ ਕੇ ਆਸਾਨੀ ਨਾਲ ਪੈਸੇ ਕਢਵਾ ਸਕਦੇ ਹੋ।
ਮਈ 2023 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ
ਮਈ 1 – ਮਈ ਦਿਵਸ/ ਮਹਾਰਾਸ਼ਟਰ ਦਿਵਸ (ਸੋਮਵਾਰ) – ਅਸਾਮ, ਬਿਹਾਰ, ਗੋਆ, ਕਰਨਾਟਕ, ਕੇਰਲ, ਮਣੀਪੁਰ, ਪੁਡੂਚੇਰੀ, ਤੇਲੰਗਾਨਾ, ਤਾਮਿਲਨਾਡੂ, ਤ੍ਰਿਪੁਰਾ ਅਤੇ ਪੱਛਮੀ ਬੰਗਾਲ
5 ਮਈ – ਬੁੱਧ ਪੂਰਨਿਮਾ (ਸ਼ੁੱਕਰਵਾਰ) – ਦਿੱਲੀ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੱਤਰਾਖੰਡ, ਅਸਾਮ, ਬਿਹਾਰ, ਗੁਜਰਾਤ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ
7 ਮਈ – ਐਤਵਾਰ – ਰਾਸ਼ਟਰੀ ਛੁੱਟੀ
9 ਮਈ – ਰਬਿੰਦਰਨਾਥ ਟੈਗੋਰ ਦੇ ਜਨਮ ਦਿਨ (ਮੰਗਲਵਾਰ) – ਪੱਛਮੀ ਬੰਗਾਲ ਵਿੱਚ ਬੈਂਕ ਬੰਦ ਰਹਿਣਗੇ।
13 ਮਈ – ਦੂਜਾ ਸ਼ਨੀਵਾਰ – ਰਾਸ਼ਟਰੀ ਛੁੱਟੀ
14 ਮਈ – ਐਤਵਾਰ – ਰਾਸ਼ਟਰੀ ਛੁੱਟੀ
16 ਮਈ (ਮੰਗਲਵਾਰ) – ਰਾਜਸੱਤਾ ਦਿਵਸ – ਸਿੱਕਮ
21 ਮਈ – ਐਤਵਾਰ – ਰਾਸ਼ਟਰੀ ਛੁੱਟੀ
22 ਮਈ – ਸੋਮਵਾਰ – ਮਹਾਰਾਣਾ ਪ੍ਰਤਾਪ ਜਯੰਤੀ ( ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ)
24 ਮਈ – ਕਾਜ਼ੀ ਨਜ਼ਰੁਲ ਇਸਲਾਮ ਜਯੰਤੀ (ਤ੍ਰਿਪੁਰਾ ਜ਼ੋਨ ਵਿੱਚ ਬੈਂਕ ਬੰਦ ਰਹਿਣਗੇ)
27 ਮਈ – ਚੌਥਾ ਸ਼ਨੀਵਾਰ – ਰਾਸ਼ਟਰੀ ਛੁੱਟੀ
28 ਮਈ – ਐਤਵਾਰ – ਰਾਸ਼ਟਰੀ ਛੁੱਟੀ
----------- Advertisement -----------
ਮਈ ਮਹੀਨੇ ‘ਚ 12 ਦਿਨ ਬੈਂਕ ਰਹਿਣਗੇ ਬੰਦ, ਦੇਖੋ ਸੂਚੀ
Published on
----------- Advertisement -----------
----------- Advertisement -----------












