ਮਿਸ ਵਰਲਡ ਮੁਕਾਬਲੇ ਦਾ 71ਵਾਂ ਐਡੀਸ਼ਨ ਇਸ ਵਾਰ ਭਾਰਤ ਵਿੱਚ ਹੋਵੇਗਾ। ਇਸ ਮੁਕਾਬਲੇ ਵਿੱਚ 130 ਦੇਸ਼ਾਂ ਦੇ ਚੈਂਪੀਅਨ ਇੱਕ ਮਹੀਨੇ ਤੱਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਹ ਗ੍ਰੈਂਡ ਫਿਨਾਲੇ ਨਵੰਬਰ ਜਾਂ ਦਸੰਬਰ ਵਿੱਚ ਹੋਵੇਗਾ। ਹਾਲਾਂਕਿ ਅਜੇ ਤਰੀਕ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਤਰੀਕ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ
ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਅਤੇ ਸੀਈਓ ਜੂਲੀਆ ਮੋਰਲੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਮੈਨੂੰ 71ਵੇਂ ਮਿਸ ਵਰਲਡ ਫਾਈਨਲ ਦੇ ਨਵੇਂ ਮੇਜ਼ਬਾਨ ਵਜੋਂ ਭਾਰਤ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਅਸੀਂ ਤੁਹਾਡੇ ਵਿਲੱਖਣ ਅਤੇ ਵਿਭਿਨ ਸੱਭਿਆਚਾਰ, ਵਿਸ਼ਵ-ਪੱਧਰੀ ਆਕਰਸ਼ਣਾਂ ਅਤੇ ਸ਼ਾਨਦਾਰ ਸਥਾਨਾਂ ਨੂੰ ਬਾਕੀ ਦੁਨੀਆ ਨਾਲ ਸਾਂਝਾ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ।
ਪੋਲੈਂਡ ਦੀ ਮਿਸ ਵਰਲਡ ਕੈਰੋਲੀਨਾ ਬਿਲਾਵਸਕਾ, ਜੋ ਸੁੰਦਰਤਾ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਵਿੱਚ ਹੈ, ਦਾ ਕਹਿਣਾ ਹੈ ਕਿ ਉਹ “ਸੁੰਦਰ ਦੇਸ਼” ਨੂੰ ਆਪਣਾ ਤਾਜ ਸੌਂਪਣ ਲਈ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ, ਮੈਂ ਇੱਥੇ ਦੂਜੀ ਵਾਰ ਆਈ ਹਾਂ ਅਤੇ ਇੱਥੇ ਮੈਨੂੰ ਘਰ ਵਰਗਾ ਮਹਿਸੂਸ ਹੋ ਰਿਹਾ ਹੈ।ਇੱਕ ਮਹੀਨੇ ਲਈ ਪੂਰੀ ਦੁਨੀਆ ਨੂੰ ਇੱਥੇ ਲਿਆ ਕੇ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦਿਖਾਉਣਾ ਜੋ ਭਾਰਤ ਨੂੰ ਮਿਲਿਆ ਹੈ, ਸਭ ਤੋਂ ਵਧੀਆ ਵਿਚਾਰ ਹੈ।
----------- Advertisement -----------
ਮਿਸ ਵਰਲਡ 2023 ਮੁਕਾਬਲਾ ਇਸ ਵਾਰ ਹੋਵੇਗਾ ਭਾਰਤ ਵਿੱਚ, 27 ਸਾਲਾਂ ਬਾਅਦ ਕਰੇਗਾ ਮੇਜ਼ਬਾਨੀ
Published on
----------- Advertisement -----------
----------- Advertisement -----------












