ਗਿਨੀਜ਼ ਵਰਲਡ ਰਿਕਾਰਡ 2024 ਵਿੱਚ ਦੁਨੀਆ ਭਰ ਦੀਆਂ 2,638 ਪ੍ਰਾਪਤੀਆਂ ਸ਼ਾਮਿਲ ਹਨ। ਇਨ੍ਹਾਂ ਵਿੱਚ ਭਾਰਤ ਦੀਆਂ 60 ਤੋਂ ਵੱਧ ਪ੍ਰਾਪਤੀਆਂ ਹਨ। ਇਨ੍ਹਾਂ ਵਿੱਚ ਮੇਘਾਲਿਆ ਦੇ ਚੇਰਾਪੁੰਜੀ ਦਾ ਨਾਮ ਵੀ ਸ਼ਾਮਿਲ ਹੈ, ਜਿਸ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਹੈ। ਇਹ ਭਾਰਤ ਦੀ ਸਭ ਤੋਂ ਪੁਰਾਣੀ ਐਂਟਰੀ ਹੈ ਜੋ ਇਸ ਸਾਲ ਵੀ ਬਰਕਰਾਰ ਹੈ।
ਇਸ ਤੋਂ ਇਲਾਵਾ ਸਬ ਟੀਵੀ ‘ਤੇ ਚੱਲ ਰਹੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਦਾ ਨਾਂ ਵੀ ਹੈ, ਜੋ ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ ਪ੍ਰੋਗਰਾਮ ਬਣ ਗਿਆ ਹੈ। ਮੁਕੇਸ਼ ਅੰਬਾਨੀ ਦਾ ਐਂਟੀਲੀਆ ਦੁਨੀਆ ਦੇ ਸਭ ਤੋਂ ਵੱਡੇ, ਉੱਚੇ ਅਤੇ ਮਹਿੰਗੇ ਘਰ ਦੇ ਰੂਪ ਵਿੱਚ ਇਸ ਸੂਚੀ ਵਿੱਚ ਸ਼ਾਮਿਲ ਹੈ।
ਗਿਨੀਜ਼ ਵਰਲਡ ਰਿਕਾਰਡ ਵਿੱਚ ਮਨੁੱਖੀ ਪ੍ਰਾਪਤੀਆਂ ਦੇ 9 ਅਧਿਆਏ ਹਨ। ਇਨ੍ਹਾਂ ਵਿੱਚ ਬਲੂ ਪਲੈਨੇਟ, ਐਕੁਆਟਿਕ ਲਾਈਫ, ਰਿਕਾਰਡੋਲੋਜੀ, ਐਡਵੈਂਚਰ, ਇਤਿਹਾਸ, ਵਿਗਿਆਨ ਅਤੇ ਤਕਨਾਲੋਜੀ, ਕਲਾ ਅਤੇ ਮੀਡੀਆ ਅਤੇ ਖੇਡਾਂ ਨਾਲ ਸਬੰਧਤ ਪ੍ਰਾਪਤੀਆਂ ਸ਼ਾਮਿਲ ਹਨ।












