ਆਸਟਰੇਲੀਆਈ ਕ੍ਰਿਕਟਰ ਪੈਟ ਕਮਿੰਸ ਵੱਲੋਂ ਭਾਰਤ ਵਿਚ ਕੋਵਿਡ-19 ਰਾਹਤ ਕਾਰਜਾਂ ਲਈ ਦਾਨ ਦੇਣ ਦਾ ਐਲਾਨ ਕਰਨ ਵਾਲੇ ਇਕ ਟਵੀਟ ਨੂੰ ਇਸ ਸਾਲ ਸਭ ਤੋਂ ਵੱਧ ‘ਰੀਟਵੀਟ’ ਕੀਤਾ ਗਿਆ, ਜਦੋਂ ਕਿ ਵਿਰਾਟ ਕੋਹਲੀ ਵੱਲੋਂ ਆਪਣੀ ਧੀ ਦੇ ਜਨਮ ਦੀ ਜਾਣਕਾਰੀ ਦੇਣ ਵਾਲੇ ਟਵੀਟ ਨੂੰ ਸਭ ਤੋਂ ਵੱਧ ‘ਲਾਈਕ’ ਮਿਲੇ। ਟਵਿੱਟਰ ਦੀ ‘ਓਨਲੀ ਆਨ ਟਵਿੱਟਰ’: ਗੋਲਡਨ ਟਵੀਟਸ ਆਫ 2021′ ਰਿਪੋਰਟ ਮੁਤਾਬਕ, ‘ਹੈਸ਼ਟੈਗਸ’ ‘ਕੋਵਿਡ-19’, ‘ਕਿਸਾਨ ਪ੍ਰਦਰਸ਼ਨ’, ‘ਟੀਮ ਇੰਡੀਆ’, ‘ਟੋਕੀਓ2020’, ‘IPL2021’, ‘ਭਾਰਤ ਬਨਾਮ ਇੰਗਲੈਂਡ’, ‘ਮਾਸਟਰ’ (ਫ਼ਿਲਮ), ‘ਬਿਟਕੋਇਨ’ ਅਤੇ ‘ਪਰਮਿਸ਼ਨ ਟੂ ਡਾਂਸ’ (ਦੱਖਣੀ ਕੋਰੀਆਈ ਬੈਂਡ ਬੀ.ਟੀ.ਐੱਸ. ਦਾ ਗੀਤ) ਸਭ ਤੋਂ ਵੱਧ ਵਰਤੇ ਗਏ ਸਨ।’ ਇਹ ਰਿਪੋਰਟ 1 ਜਨਵਰੀ ਤੋਂ 15 ਨਵੰਬਰ, 2021 ਦਰਮਿਆਨ ਭਾਰਤ ਵਿਚ ਟਵਿੱਟਰ ‘ਤੇ ਵਰਤੇ ਗਏ ‘ਰੀਟਵੀਟ’ ਅਤੇ ‘ਲਾਈਕ’ ਵਿਕਲਪਾਂ ਦਾ ਵਿਸ਼ਲੇਸ਼ਣ ਕਰਦੀ ਹੈ।
ਟਵਿੱਟਰ ਨੇ ਕਿਹਾ, ‘ਕੋਵਿਡ-19 ਦੀ ਦੂਜੀ ਲਹਿਰ ਨਾਲ ਭਾਰਤ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਦੁਨੀਆ ਭਰ ਦੇ ਲੋਕ ਦੇਸ਼ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਵਿਚੋਂ ਇਕ ਆਸਟਰੇਲੀਆਈ ਕ੍ਰਿਕਟਰ ਪੈਟ ਕਮਿੰਸ ਸੀ, ਜਿਸ ਨੇ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਲਈ ਇਕ ਰਕਮ ਦਾਨ ਕੀਤੀ ਸੀ ਅਤੇ ਟਵਿੱਟਰ ‘ਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਸੀ। ਉਸ ਦੀ ਉਦਾਰਤਾ ਦੀ ਦੇਸ਼ ਦੇ ਲੋਕਾਂ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਉਹ ਭਾਰਤ ਵਿਚ 2021 ਦਾ ਸਭ ਤੋਂ ਵੱਧ ‘ਰੀਟਵੀਟਡ ਟਵੀਟ’ ਬਣ ਗਿਆ।’ ਰਿਪੋਰਟ ਮੁਤਾਬਕ ਇਸ ਟਵੀਟ ਨੂੰ 15 ਨਵੰਬਰ ਤੱਕ 1,14,000 ਵਾਰ ‘ਰੀਟਵੀਟ’ ਕੀਤਾ ਗਿਆ ਅਤੇ ਨਾਲ ਹੀ ਉਹ ਇਸ ਸਾਲ ਸਭ ਤੋਂ ਵੱਧ 21,900 ਵਾਰ ‘ਕੋਟ’ ਕੀਤੇ ਜਾਣ ਵਾਲਾ ਟਵੀਟ ਵੀ ਬਣਿਆ।
ਇਸ ਸਾਲ ਦੇ ਸ਼ੁਰੂ ਵਿਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਕ੍ਰਿਕਟਰ ਵਿਰਾਟ ਕੋਹਲੀ ਨੇ ਟਵਿੱਟਰ ‘ਤੇ ਬੇਟੀ ਦੇ ਜਨਮ ਦੀ ਘੋਸ਼ਣਾ ਕੀਤੀ ਸੀ, ਜੋ ਕਿ 2021 ਦਾ ਸਭ ਤੋਂ ਵੱਧ 538,200 ਵਾਰ ‘ਲਾਈਕ’ ਕੀਤਾ ਗਿਆ ਟਵੀਟ ਹੈ। ਵਿਰਾਟ ਕੋਹਲੀ ਦੇ ਪਿਛਲੇ ਸਾਲ ਆਪਣੀ ਪਤਨੀ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਬਾਰੇ ਜਾਣਕਾਰੀ ਦੇਣ ਵਾਲੇ ਟਵੀਟ ਨੂੰ ਵੀ 2020 ਵਿਚ ਸਭ ਤੋਂ ਵੱਧ ‘ਲਾਈਕਸ’ ਮਿਲੇ ਸਨ। ਕੋਹਲੀ ਦੇ ਇਸ ਟਵੀਟ ਨੂੰ ਮਿਲੇ ਸਭ ਤੋਂ ਵੱਧ ‘ਲਾਈਕਸ’, ਕਮਿੰਸ ਦਾ ਟਵੀਟ ਹੋਇਆ ਸਭ ਤੋਂ ਵੱਧ ‘ਰੀਟਵੀਟ