ਮੱਧ ਪ੍ਰਦੇਸ਼ ‘ਚ 2023-24 ਲਈ ਨਵੀਂ ਸ਼ਰਾਬ ਨੀਤੀ ਨੂੰ ਐਤਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਵਾਲੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਸੂਬੇ ਦੇ ਸਾਰੇ ਅਹਾਤੇ ਅਤੇ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੀ ਗਿਣਤੀ 2611 ਦੇ ਕਰੀਬ ਹੈ। ਨਵੀਂ ਸ਼ਰਾਬ ਨੀਤੀ 1 ਅਪ੍ਰੈਲ 2023 ਤੋਂ ਲਾਗੂ ਹੋਵੇਗੀ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਐਤਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਲੋਕ ਘੱਟੋ ਤੋਂ ਘੱਟ ਸ਼ਰਾਬ ਪੀਣ।
ਨਵੀਂ ਸ਼ਰਾਬ ਨੀਤੀ ਨਾਲ ਹੋਣ ਵਾਲੇ ਬਦਲਾਅ-
- ਸ਼ਰਾਬ ਪੀਣ ਵਾਲਿਆਂ ਨੂੰ ਹੁਣ ਦੁਕਾਨਾਂ ‘ਤੇ ‘ਬੈਠਣ ਅਤੇ ਪੀਣ ਦਾ ਵਧੀਆ ਪ੍ਰਬੰਧ’ ਨਹੀਂ ਮਿਲੇਗਾ। ਸ਼ਰਾਬ ਪੀਣ ਵਾਲੇ ਦੁਕਾਨ ਤੋਂ ਸ਼ਰਾਬ ਖਰੀਦ ਸਕਦੇ ਹਨ, ਪਰ ਉੱਥੇ ਬੈਠ ਕੇ ਨਹੀਂ ਪੀ ਸਕਦੇ
- ਸਰਕਾਰ ਨੇ ਸਾਰੇ ਅਹਾਤੇ ਅਤੇ ਦੁਕਾਨਾਂ-ਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਸ਼ਰਾਬ ਦੀਆਂ ਦੁਕਾਨਾਂ ਦੇ ਕੋਲ ਹੀ ਅਹਾਤੇ ਬਣਾਏ ਜਾਂਦੇ ਸਨ, ਜਿੱਥੇ ਲੋਕ ਬੈਠ ਕੇ ਸ਼ਰਾਬ ਪੀ ਸਕਦੇ ਸਨ।
- ਨਵੀਂ ਆਬਕਾਰੀ ਨੀਤੀ ‘ਚ ਸ਼ਰਾਬ ਵੇਚਣ ਵਾਲਿਆਂ ‘ਤੇ ਵੀ ਸਖ਼ਤੀ ਕੀਤੀ ਗਈ ਹੈ। ਸ਼ਰਾਬ ਦੀਆਂ ਦੁਕਾਨਾਂ, ਧਾਰਮਿਕ, ਲੜਕੀਆਂ ਦੇ ਹੋਸਟਲ ਅਤੇ ਸਕੂਲ-ਕਾਲਜ ਵਰਗੀਆਂ ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਤੋਂ ਬਾਹਰ ਹੋਣਗੀਆਂ ।
- ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਨਵੀਂ ਆਬਕਾਰੀ ਨੀਤੀ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਲਾਇਸੈਂਸ ਮੁਅੱਤਲ ਕਰਨ ਦੇ ਨਾਲ-ਨਾਲ ਸਖ਼ਤ ਸਜ਼ਾ ਵੀ ਹੋਵੇਗੀ।












