ਚੰਡੀਗੜ੍ਹ: ‘ਆਪ’ ਆਗੂ ਨੀਲ ਗਰਗ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅਜਿਹਾ ਵਿਅਕਤੀ ਹੈ, ਜਿਸ ਨੇ ਗਰੀਬ ਬੱਚਿਆਂ ਲਈ ਸਿੱਖਿਆ ਦਾ ਜੋ ਪ੍ਰਬੰਧ ਕੀਤਾ ਹੈ, ਉਹ ਕੋਈ ਵੀ ਨਹੀਂ ਕਰ ਸਕਿਆ ਅਤੇ ਉਨ੍ਹਾਂ ਖ਼ਿਲਾਫ਼ ਲੱਗੇ ਘਪਲੇ ਦੇ ਦੋਸ਼ਾਂ ਦੀ ਕਦੇ ਈਡੀ ਅਤੇ ਕਦੇ ਸੀਬੀਆਈ ਵੱਲੋਂ ਜਾਂਚ ਕੀਤੀ ਜਾਂਦੀ ਹੈ। ਜਾਂਚ ਵਿਚ ਜਦੋਂ ਇਸ ਵਿਚ ਕੁਝ ਵੀ ਸਾਹਮਣੇ ਨਹੀਂ ਆਇਆ ਤਾਂ ਉਸ ਤੋਂ ਬਾਅਦ ਸੀ.ਬੀ.ਆਈ. ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਸੀਂ ਇਸ ਦਾ ਵਿਰੋਧ ਵੀ ਕੀਤਾ, ਜਿਸ ਦਾ ਅਸੀਂ ਅਦਾਲਤ ਵਿਚ ਕਾਨੂੰਨੀ ਤੌਰ ‘ਤੇ ਵਿਰੋਧ ਕਰਾਂਗੇ ਅਤੇ ਸੜਕ ‘ਤੇ ਵੀ ਰੋਸ ਪ੍ਰਦਰਸ਼ਨ ਕਰਾਂਗੇ, ਇਸ ਪਿੱਛੇ ਘਪਲੇ ਦਾ ਕਾਰਨ ਨਹੀਂ ਹੈ, ਜਿਸ ਨੂੰ ਲੋਕ ਪਸੰਦ ਕਰਦੇ ਹਨ। ਅਡਾਨੀ ਦੇਸ਼ ਨੂੰ ਲੁੱਟ ਰਹੇ ਹਨ, ਕੋਈ ਜਾਂਚ ਨਹੀਂ ਹੈ ਅਤੇ ਜੋ ਘੋਟਾਲੇ ਹੋਏ ਹਨ, ਉਸ ਦੀ ਜਾਂਚ ਕੌਣ ਕਰੇਗਾ, ਅੱਜ ਜਿਸ ਤਰ੍ਹਾਂ ਦੇਸ਼ ਨੂੰ ਲੁੱਟਿਆ ਜਾ ਰਿਹਾ ਹੈ, ਉਸ ਦੀ ਕੋਈ ਜਾਂਚ ਨਹੀਂ ਹੈ।
----------- Advertisement -----------
ਮਨੀਸ਼ ਸਿਸੋਦੀਆ ਨੇ ਗਰੀਬ ਬੱਚਿਆਂ ਲਈ ਸਿੱਖਿਆ ਦਾ ਜੋ ਪ੍ਰਬੰਧ ਕੀਤਾ ਉਹ ਅੱਜ ਕੋਈ ਨਹੀਂ ਕਰ ਸਕਿਆ – ‘ਆਪ’ ਆਗੂ ਨੀਲ ਗਰਗ
Published on
----------- Advertisement -----------