ਸੋਮਵਾਰ ਸਵੇਰੇ ਨੇਪਾਲ ਦੀ ਤਾਰਾ ਏਅਰਲਾਈਨਜ਼ ਦੇ ਜਹਾਜ਼ ਦੇ ਕਰੈਸ਼ ਹੋਣ ਦੀ ਪੁਸ਼ਟੀ ਹੋਈ। ਉੱਥੋਂ ਦੀ ਫੌਜ ਦੀ ਖੋਜ ਅਤੇ ਬਚਾਅ ਦਲ ਨੂੰ ਮਸਤਾਂਗ ਦੇ ਸਨੋਸਵੇਅਰ ਇਲਾਕੇ ਦੀ ਪਹਾੜੀ ‘ਤੇ ਇਸ ਦਾ ਮਲਬਾ ਮਿਲਿਆ। ਜਾਣਕਾਰੀ ਮੁਤਾਬਕ ਬਚਾਅ ਦਲ ਨੇ ਮਲਬੇ ‘ਚੋਂ 14 ਲੋਕਾਂ ਦੀਆਂ ਲਾਸ਼ਾਂ ਕੱਢੀਆਂ। ਜਹਾਜ਼ ‘ਚ 4 ਭਾਰਤੀ ਅਤੇ 3 ਚਾਲਕ ਦਲ ਦੇ ਮੈਂਬਰਾਂ ਸਮੇਤ 22 ਲੋਕ ਸਵਾਰ ਸਨ।
ਦੱਸ ਦਈਏ ਕਿ ਜਹਾਜ਼ ਨੇ ਐਤਵਾਰ ਸਵੇਰੇ 9:55 ਵਜੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ ਸੀ। ਸਵੇਰੇ 10:20 ‘ਤੇ ਲੈਂਡ ਕਰਨ ਤੋਂ ਪਹਿਲਾਂ ਇਸ ਦਾ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ।
ਨੇਪਾਲ ਪੁਲਸ ਦੇ ਇੰਸਪੈਕਟਰ ਰਾਜ ਕੁਮਾਰ ਤਮਾਂਗ ਦੀ ਅਗਵਾਈ ‘ਚ ਇਕ ਟੀਮ ਮੌਕੇ ‘ਤੇ ਪਹੁੰਚੀ। ਤਮਾਂਗ ਨੇ ਕਿਹਾ ਕਿ ਕੁਝ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਨੇਪਾਲੀ ਫੌਜ ਨੇ ਸੋਮਵਾਰ ਸਵੇਰੇ ਉਸ ਜਗ੍ਹਾ ਦਾ ਪਤਾ ਲਗਾਇਆ ਜਿੱਥੇ ਜਹਾਜ਼ ਕਰੈਸ਼ ਹੋਇਆ ਸੀ। ਫੌਜ ਦੇ ਬੁਲਾਰੇ ਨੇ ਇਕ ਟਵੀਟ ‘ਚ ਕਿਹਾ ਕਿ ਰਾਹਤ ਅਤੇ ਬਚਾਅ ਟੀਮਾਂ ਨੇ ਜਹਾਜ਼ ਦੇ ਹਾਦਸਾਗ੍ਰਸਤ ਸਥਾਨ ਦਾ ਪਤਾ ਲਗਾ ਲਿਆ ਹੈ। ਤਾਰਾ ਏਅਰ ਦਾ ਇੱਕ 9 NAET ਡਬਲ ਇੰਜਣ ਵਾਲਾ ਜਹਾਜ਼ ਐਤਵਾਰ ਨੂੰ ਪਹਾੜੀ ਜ਼ਿਲ੍ਹੇ ਵਿੱਚ ਲਾਪਤਾ ਹੋਣ ਦੇ ਕੁਝ ਘੰਟਿਆਂ ਬਾਅਦ ਮਸਤਾਂਗ ਜ਼ਿਲ੍ਹੇ ਦੇ ਕੋਵਾਂਗ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ।
ਏਅਰਲਾਈਨ ਦੇ ਬੁਲਾਰੇ ਸੁਦਰਸ਼ਨ ਬਰਤੁਲਾ ਨੇ ਦੱਸਿਆ ਕਿ ਲਾਪਤਾ ਜਹਾਜ਼ ਵਿੱਚ ਚਾਰ ਭਾਰਤੀ, ਦੋ ਜਰਮਨ ਅਤੇ 13 ਨੇਪਾਲੀ ਨਾਗਰਿਕ ਸਵਾਰ ਸਨ। ਇਨ੍ਹਾਂ ਤੋਂ ਇਲਾਵਾ ਜਹਾਜ਼ ਵਿਚ ਤਿੰਨ ਨੇਪਾਲੀ ਕਰੂ ਮੈਂਬਰ ਵੀ ਸਵਾਰ ਸਨ। ਚਾਰ ਭਾਰਤੀ ਨਾਗਰਿਕਾਂ ਦੀ ਪਛਾਣ ਅਸ਼ੋਕ ਕੁਮਾਰ ਤ੍ਰਿਪਾਠੀ, ਧਨੁਸ਼ ਤ੍ਰਿਪਾਠੀ, ਰਿਤਿਕਾ ਤ੍ਰਿਪਾਠੀ ਅਤੇ ਵੈਭਵੀ ਤ੍ਰਿਪਾਠੀ ਵਜੋਂ ਹੋਈ ਹੈ। ਇਸ ਜਹਾਜ਼ ਨੇ ਸਵੇਰੇ 10.15 ਵਜੇ ਜੋਮਸੋਮ ਹਵਾਈ ਅੱਡੇ ‘ਤੇ ਪਹੁੰਚਣਾ ਸੀ।
----------- Advertisement -----------
ਨੇਪਾਲ ਦੇ ਲਾਪਤਾ ਜਹਾਜ਼ ਦਾ ਮਿਲਿਆ ਮਲਬਾ, ਫੌਜ ਨੇ ਬਰਾਮਦ ਕੀਤੀਆਂ 14 ਲਾਸ਼ਾਂ
Published on
----------- Advertisement -----------
----------- Advertisement -----------