ਅੱਜ ਪੂਰੀ ਦੁਨੀਆ ‘ਨੋ ਤੰਬਾਕੂ ਡੇ’ ਮਨਾ ਰਹੀ ਹੈ, ਅਜਿਹੇ ‘ਚ ਕੇਂਦਰੀ ਸਿਹਤ ਮੰਤਰਾਲੇ ਨੇ ਓਟੀਟੀ ਪਲੇਟਫਾਰਮ ‘ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫ਼ਿਕੇਸ਼ਨ ਤੋਂ ਬਾਅਦ ਓ.ਟੀ.ਟੀ. ਪਲੇਟਫ਼ਾਰਮਾਂ ਨੂੰ ਤੰਬਾਕੂ ਵਿਰੋਧੀ ਚਿਤਾਵਨੀ ਸੰਦੇਸ਼ ਪ੍ਰਦਰਸ਼ਿਤ ਕਰਨੇ ਲਾਜ਼ਮੀ ਹੋਣਗੇ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੇਂ ਨਿਯਮਾਂ ਦੇ ਅਨੁਸਾਰ, ਓਟੀਟੀ ਪਲੇਟਫਾਰਮਾਂ ਨੂੰ ਸਮੱਗਰੀ ਵਿੱਚ ਤੰਬਾਕੂ ਵਿਰੋਧੀ ਚੇਤਾਵਨੀ ਸੰਦੇਸ਼ ਪ੍ਰਦਰਸ਼ਿਤ ਕਰਨਾ ਲਾਜ਼ਮੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਆਨਲਾਈਨ ਸਮੱਗਰੀ ਪ੍ਰਕਾਸ਼ਕ ਨਵੇਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਕੇਂਦਰੀ ਸਿਹਤ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ।
ਦੱਸ ਦਈਏ ਕਿ ਇਹ ਫੈਸਲਾ ਤੰਬਾਕੂ ਦੇ ਸੇਵਨ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਨੂੰ ਦੇਖਦੇ ਹੋਏ ਲਿਆ ਗਿਆ ਹੈ। ਹਾਲਾਂਕਿ ਇਹ ਪਹਿਲਾਂ ਹੀ ਥੀਏਟਰਾਂ ਅਤੇ ਟੀਵੀ ਚੈਨਲਾਂ ਲਈ ਲਾਜ਼ਮੀ ਹੈ। ਟੀਵੀ ਅਤੇ ਥੀਏਟਰਾਂ ਵਿੱਚ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾ ਘੱਟੋ-ਘੱਟ 30 ਸਕਿੰਟਾਂ ਲਈ ਤੰਬਾਕੂ ਵਿਰੋਧੀ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ, ਪਰ ਓਟੀਟੀ ਲਈ ਇਹ ਲਾਜ਼ਮੀ ਨਹੀਂ ਸੀ। ਹੁਣ ਇਹ ਨਿਯਮ Hotstar, Amazon Prime, Sony Liv, Netflix, Zee5 ਵਰਗੇ OTT ਪਲੇਟਫਾਰਮਾਂ ‘ਤੇ ਵੀ ਲਾਜ਼ਮੀ ਤੌਰ ‘ਤੇ ਲਾਗੂ ਕੀਤਾ ਗਿਆ ਹੈ।
----------- Advertisement -----------
ਹੁਣ OTT ਪਲੇਟਫਾਰਮਾਂ ‘ਤੇ ਵੀ ਤੰਬਾਕੂ ਵਿਰੋਧੀ ਚੇਤਾਵਨੀ ਦਿਖਾਉਣੀ ਲਾਜ਼ਮੀ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ
Published on
----------- Advertisement -----------
----------- Advertisement -----------












