ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਬੰਗਲਾਦੇਸ਼ ਦੇ ਰੇਲ ਮੰਤਰੀ ਮੁਹੰਮਦ ਨੂਰੁਲ ਇਸਲਾਮ ਸੁਜਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮਿਤਾਲੀ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ। ਇਹ ਰੇਲ ਨਿਊ ਜਲਪਾਈਗੁੜੀ (ਭਾਰਤ) ਅਤੇ ਢਾਕਾ (ਬੰਗਲਾਦੇਸ਼) ਵਿਚਕਾਰ ਚਲੇਗੀ। ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ ਕਿ ਮਿਤਾਲੀ ਐਕਸਪ੍ਰੈਸ ਦੋਵਾਂ ਦੇਸ਼ਾਂ ਦੀ ਦੋਸਤੀ ਨੂੰ ਵਧਾਉਣ, ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਮੀਲ ਪੱਥਰ ਸਾਬਤ ਹੋਵੇਗੀ।
ਟ੍ਰੇਨ ਨੰਬਰ 13132 ਨਿਊ ਜਲਪਾਈਗੁੜੀ – ਢਾਕਾ ਛਾਉਣੀ ਮਿਤਾਲੀ ਐਕਸਪ੍ਰੈਸ ਹਫ਼ਤੇ ਵਿੱਚ ਦੋ ਦਿਨ ਐਤਵਾਰ ਅਤੇ ਬੁੱਧਵਾਰ ਨੂੰ ਚੱਲੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 29 ਮਈ ਨੂੰ ਵੀ ਦੋਵਾਂ ਦੇਸ਼ਾਂ ਦੇ ਯਾਤਰੀਆਂ ਦੀ ਸਹੂਲਤ ਲਈ ਕੋਲਕਾਤਾ-ਢਾਕਾ-ਕੋਲਕਾਤਾ ਮਿੱਤਰ ਐਕਸਪ੍ਰੈਸ ਅਤੇ ਕੋਲਕਾਤਾ-ਖੁਲਨਾ-ਕੋਲਕਾਤਾ ਬੰਧਨ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ।
----------- Advertisement -----------
ਰੇਲ ਮੰਤਰੀ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੱਲਣ ਵਾਲੀ ਨਵੀਂ ਰੇਲਗੱਡੀ “ਮਿਤਾਲੀ ਐਕਸਪ੍ਰੈਸ” ਨੂੰ ਹਰੀ ਝੰਡੀ
Published on
----------- Advertisement -----------
----------- Advertisement -----------