ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੀ ਸਿਹਤ ਅਚਾਨਕ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਸਿਲੀਗੁੜੀ ‘ਚ ਇਕ ਸੜਕ ਦੇ ਉਦਘਾਟਨ ਪ੍ਰੋਗਰਾਮ ‘ਚ ਪਹੁੰਚੇ ਸਨ ਅਤੇ ਪ੍ਰੋਗਰਾਮ ਸਟੇਜ ਦੇ ਕੋਲ ਇਕ ਕਮਰੇ ‘ਚ ਚਾਹ ਪੀ ਰਹੇ ਸਨ, ਜਦੋਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ।
ਜਾਣਕਾਰੀ ਮੁਤਾਬਿਕ ਤਿੰਨ ਡਾਕਟਰਾਂ ਦੀ ਟੀਮ ਸਿਲੀਗੁੜੀ ਦੇ ਮਾਟੀਗਾਰਾ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਾਜੂ ਬਿਸਟਾ ਦੇ ਘਰ ਨਿਤਿਨ ਗਡਕਰੀ ਦਾ ਇਲਾਜ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਥੋੜ੍ਹਾ ਠੀਕ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਦਿੱਲੀ ਲਿਜਾਇਆ ਜਾ ਸਕਦਾ ਹੈ।
----------- Advertisement -----------
ਪੱਛਮੀ ਬੰਗਾਲ ‘ਚ ਪ੍ਰੋਗਰਾਮ ਦੌਰਾਨ ਅਚਾਨਕ ਨਿਤਿਨ ਗਡਕਰੀ ਦੀ ਵਿਗੜੀ ਸਿਹਤ
Published on
----------- Advertisement -----------
----------- Advertisement -----------












