ਉੜੀਸਾ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਓਡੀਸ਼ਾ ਦੇ ਜਾਜਪੁਰ ਜ਼ਿਲੇ ਦੇ ਕੋਰੇਈ ਰੇਲਵੇ ਸਟੇਸ਼ਨ ‘ਤੇ ਸੋਮਵਾਰ ਨੂੰ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6.45 ਵਜੇ ਦੇ ਕਰੀਬ ਵਾਪਰੀ।
ਜਾਣਕਾਰੀ ਮੁਤਾਬਕ ਈਸਟ ਕੋਸਟ ਰੇਲਵੇ ਦੇ ਅਧੀਨ ਕੋਰੇਈ ਸਟੇਸ਼ਨ ‘ਤੇ ਅੱਜ ਤੜਕੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੇ ਡੱਬੇ ਪਲੇਟਫਾਰਮ ‘ਤੇ ਬਣੇ ਵੇਟਿੰਗ ਹਾਲ ਤੱਕ ਪਹੁੰਚ ਗਏ। ਇਸ ਦੌਰਾਨ ਦੋ ਯਾਤਰੀ ਇਸ ਦੀ ਲਪੇਟ ‘ਚ ਆ ਗਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਝ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਦੱਸੀ ਗਈ ਹੈ। ਰੇਲਵੇ ਮੁਤਾਬਕ ਹਾਦਸੇ ਕਾਰਨ ਦੋ ਰੇਲ ਲਾਈਨਾਂ ਵੀ ਪ੍ਰਭਾਵਿਤ ਹੋਈਆਂ। ਸਟੇਸ਼ਨ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਹਤ ਟੀਮਾਂ, ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬਚਾਅ ਕਾਰਜ ਜਾਰੀ ਹੈ।
----------- Advertisement -----------
ਉੜੀਸਾ ‘ਚ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ, ਦੋ ਦੀ ਮੌਤ
Published on
----------- Advertisement -----------
----------- Advertisement -----------












