August 15, 2026, 11:38 pm
----------- Advertisement -----------
HomeNewsAutomobilesਭਾਰਤੀ ਜਹਾਜ਼ ਹੋਇਆ ਖਰਾਬ ਤਾਂ ਮੱਦਦ ਲਈ ਪਹੁੰਚੀ ਪਾਕਿਸਤਾਨ ਨੇਵੀ

ਭਾਰਤੀ ਜਹਾਜ਼ ਹੋਇਆ ਖਰਾਬ ਤਾਂ ਮੱਦਦ ਲਈ ਪਹੁੰਚੀ ਪਾਕਿਸਤਾਨ ਨੇਵੀ

Published on

----------- Advertisement -----------

 ਪਾਕਿਸਤਾਨ ਨੇਵੀ ਨੇ ਬੀਤੇ ਸੋਮਵਾਰ ਨੂੰ ਸਮੁੰਦਰ ਵਿੱਚ ਫਸੇ 9 ਭਾਰਤੀ ਮਲਾਹਾਂ ਨੂੰ ਬਚਾਇਆ ਹੈ। ਪਾਕਿਸਤਾਨ ਨੇਵੀ ਨੇ ਆਪਣੇ ਦੇਸ਼ ਦੀ ਸਮੁੰਦਰੀ ਸੁਰੱਖਿਆ ਏਜੰਸੀ ਦੇ ਸਹਿਯੋਗ ਨਾਲ ਇਹ ਆਪਰੇਸ਼ਨ ਚਲਾਇਆ। ਇਸ ਦੌਰਾਨ ਉਸ ਨੇ ਟੱਗ ਕਿਸ਼ਤੀ SAS-5 ਦੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। 

ਦੱਸ ਦਈਏ ਕਿ ਇਹ ਟੱਗ ਬੋਟ (ਇਕ ਕਿਸਮ ਦਾ ਵਪਾਰੀ ਜਹਾਜ਼) 1 ਫਰਵਰੀ ਨੂੰ ਮਹਾਰਾਸ਼ਟਰ ਤੋਂ ਯੂਏਈ ਲਈ ਰਵਾਨਾ ਹੋਇਆ ਸੀ। ਇਸ ਤੋਂ ਬਾਅਦ ਕਰਾਚੀ ਤੋਂ ਕਰੀਬ 309 ਕਿਲੋਮੀਟਰ ਦੱਖਣ-ਪੂਰਬ ‘ਚ ਭਾਰਤੀ ਤੱਟ ਨੇੜੇ ਜਹਾਜ਼ ਖਰਾਬ ਹੋ ਗਿਆ। ਇਸ ਦੇ ਜਨਰੇਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪਾਕਿਸਤਾਨੀ ਜਲ ਸੈਨਾ ਦੇ ਸੰਯੁਕਤ ਸਮੁੰਦਰੀ ਸੂਚਨਾ ਅਤੇ ਤਾਲਮੇਲ ਕੇਂਦਰ ਨੂੰ 4 ਫਰਵਰੀ ਦੀ ਸਵੇਰ ਨੂੰ ਅਲਰਟ ਸਿਗਨਲ ਮਿਲਿਆ ਸੀ। 

ਪਾਕਿ ਨੇਵੀ ਦੇ ਅਨੁਸਾਰ, ਜਿਵੇਂ ਹੀ ਸੰਕੇਤ ਮਿਲਿਆ, ਉਨ੍ਹਾਂ ਨੇ ਆਪਣੇ ਪੀਐਮਐਸਐਸ ਕਸ਼ਮੀਰ ਜਹਾਜ਼ ਨੂੰ ਜਹਾਜ਼ ਦੀ ਭਾਲ ਲਈ ਰਵਾਨਾ ਕੀਤਾ। ਇਸ ਤੋਂ ਬਾਅਦ ਐਲਆਰਐਮਪੀ ਜਹਾਜ਼ ਅਤੇ ਗਸ਼ਤੀ ਜਹਾਜ਼ ਨੇ ਮਿਲ ਕੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਪਾਕਿ ਨੇਵੀ ਨੇ ਭਾਰਤੀ ਅਮਲੇ ਨੂੰ ਡਾਕਟਰੀ ਸਹੂਲਤਾਂ, ਪਾਣੀ ਅਤੇ ਭੋਜਨ ਵੀ ਮੁਹੱਈਆ ਕਰਵਾਇਆ। ਜਨਰੇਟਰ ਦੀ ਮੁਰੰਮਤ ਦਾ ਕੰਮ ਕਰੀਬ ਤਿੰਨ ਘੰਟੇ ਚੱਲਿਆ। 

ਇਸਤੋਂ ਬਾਅਦ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਸਮੁੰਦਰੀ ਟਗ SAS-5 ਦੁਬਾਰਾ ਸ਼ਾਰਜਾਹ, UAE ਲਈ ਰਵਾਨਾ ਹੋਇਆ। ਪਾਕਿਸਤਾਨੀ ਜਲ ਸੈਨਾ ਨੇ ਕਿਹਾ ਕਿ ਟੱਗ ਬੋਟ ਦੇ ਚਾਲਕ ਦਲ ਨੇ ਉਨ੍ਹਾਂ ਦੀ ਮਦਦ ਲਈ ਧੰਨਵਾਦ ਕੀਤਾ। ਨੇਵੀ ਨੇ ਕਿਹਾ- ਇਹ ਸਫਲ ਆਪ੍ਰੇਸ਼ਨ ਖੇਤਰ ਵਿੱਚ ਮਲਾਹਾਂ ਦੀ ਸੁਰੱਖਿਆ ਅਤੇ ਸੰਕਟਕਾਲ ਵਿੱਚ ਵੀ ਸਦਭਾਵਨਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੀ ਵਚਨਬੱਧਤਾ ਦਾ ਇੱਕ ਉਦਾਹਰਣ ਹੈ। 

ਇਸ ਤੋਂ ਪਹਿਲਾਂ 29 ਜਨਵਰੀ ਨੂੰ ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਤੱਟ ‘ਤੇ ਅਰਬ ਸਾਗਰ ‘ਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈ ਸੀ। ਈਰਾਨ ਦੇ ਝੰਡੇ ਵਾਲੇ ਜਹਾਜ਼ ਨੂੰ 11 ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੂੰ ਜਹਾਜ਼ ਨੂੰ ਬਚਾਉਣ ਲਈ ਭੇਜਿਆ।

ਇਸ ਜਹਾਜ਼ ਦਾ ਨਾਂ FV ਅਲ ਨਈਮੀ ਸੀ। ਜਹਾਜ਼ ਵਿਚ ਮੌਜੂਦ ਸਾਰੇ ਅਮਲੇ ਦੇ ਮੈਂਬਰ ਪਾਕਿਸਤਾਨੀ ਸਨ। ਸਮੁੰਦਰੀ ਡਾਕੂਆਂ ਨੇ ਜਹਾਜ਼ ਵਿਚ ਸਵਾਰ ਸਾਰੇ 19 ਪਾਕਿਸਤਾਨੀਆਂ ਨੂੰ ਬੰਧਕ ਬਣਾ ਲਿਆ ਸੀ। ਨੇਵੀ ਨੇ ਬਚਾਅ ਮੁਹਿੰਮ ਤੋਂ ਬਾਅਦ ਲੁਟੇਰਿਆਂ ਨੂੰ ਫੜ ਲਿਆ ਸੀ। ਇਹ ਆਪਰੇਸ਼ਨ ਕੋਚੀ ਦੇ ਪੱਛਮ ਵੱਲ 850 ਨੌਟੀਕਲ ਮੀਲ ਯਾਨੀ 1574 ਕਿਲੋਮੀਟਰ ਦੂਰ ਚਲਾਇਆ ਗਿਆ। ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ ਜਹਾਜ਼ਾਂ ‘ਤੇ ਸਮੁੰਦਰੀ ਡਾਕੂਆਂ ਦੇ ਹਮਲੇ ਕਾਫੀ ਵਧ ਗਏ ਹਨ।

ਅਰਬ ਸਾਗਰ ਵਿੱਚ ਹੁਣ ਤੱਕ ਅਜਿਹੇ 7 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਜੰਗੀ ਬੇੜਿਆਂ ਦੀ ਤਾਇਨਾਤੀ ਵੀ ਵਧਾ ਦਿੱਤੀ ਹੈ। ਦੂਜੇ ਪਾਸੇ ਫਲਸਤੀਨੀਆਂ ‘ਤੇ ਹਮਲਿਆਂ ਦੇ ਵਿਰੋਧ ‘ਚ ਯਮਨ ਦੇ ਹੂਤੀ ਬਾਗੀ ਵੀ ਲਾਲ ਸਾਗਰ ‘ਚ ਜਹਾਜ਼ਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...