ਅਮਰੀਕਾ ਵਿਚ ਪਾਕਿਸਤਾਨੀ ਡਾਕਟਰ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਅਦਾਲਤ ਨੇ ਉਸ ਨੂੰ ਪਿਛਲੇ ਸਾਲ ਅਮਰੀਕਾ ‘ਤੇ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਸੀ, ਜਿਸਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ। 31 ਸਾਲਾ ਮੁਹੰਮਦ ਮਸੂਦ ਅਮਰੀਕਾ ‘ਚ ਹਮਲੇ ਕਰਨ ਲਈ ਆਈਐਸਆਈਐਸ ਦੀ ਮਦਦ ਕਰਨਾ ਚਾਹੁੰਦਾ ਸੀ। ਉਸਨੇ 2020 ਵਿੱਚ ਜਾਰਡਨ ਦੇ ਰਸਤੇ ਸੀਰੀਆ ਜਾਣ ਦੀ ਕੋਸ਼ਿਸ਼ ਕੀਤੀ ਸੀ।
ਦੱਸ ਦਈਏ ਇਸ ਕੋਸ਼ਿਸ਼ ਵਿੱਚ ਅਸਫਲ ਰਹਿਣ ਤੋਂ ਬਾਅਦ, ਉਸਨੇ ਮਿਨੀਆਪੋਲਿਸ ਤੋਂ ਲਾਸ ਏਂਜਲਸ ਜਾਣ ਦੀ ਕੋਸ਼ਿਸ਼ ਕੀਤੀ, ਜਿੱਥੇ ਮਸੂਦ ਨੇ ਕਿਸੇ ਅਜਿਹੇ ਵਿਅਕਤੀ ਨੂੰ ਮਿਲਣਾ ਸੀ ਜੋ ਕਾਰਗੋ ਜਹਾਜ਼ ਰਾਹੀਂ ਸੀਰੀਆ ਪਹੁੰਚਣ ਵਿੱਚ ਉਸਦੀ ਮਦਦ ਕਰੇਗਾ। ਇਸ ਤੋਂ ਪਹਿਲਾਂ ਕਿ ਮਸੂਦ ਮਿਨੀਆਪੋਲਿਸ ਲਈ ਫਲਾਈਟ ਫੜਦਾ, ਉਸਨੂੰ ਐਫਬੀਆਈ ਨੇ ਗ੍ਰਿਫਤਾਰ ਕਰ ਲਿਆ।ਸਰਕਾਰੀ ਵਕੀਲ ਨੇ ਕਿਹਾ ਕਿ ਮਸੂਦ ਵਰਕ ਵੀਜ਼ੇ ‘ਤੇ ਅਮਰੀਕਾ ਆਇਆ ਸੀ। ਅਮਰੀਕਾ ਵਿੱਚ ਸ਼ੱਕੀ ਲੋਕਾਂ ਬਾਰੇ ਜਾਣਕਾਰੀ ਦੇਣ ਲਈ ਕੁਝ ਜਾਸੂਸਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਸਾਹਮਣੇ ਮਸੂਦ ਨੇ ਜਨਵਰੀ 2020 ਤੋਂ ਹੀ ਆਪਣੇ ISIS ‘ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਸੀ।
ਮਸੂਦ ਨੇ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਇਹ ਲੋਕ ਆਈਐਸਆਈਐਸ ਨਾਲ ਜੁੜੇ ਹੋਏ ਹਨ। ਉਸ ਨੇ ਅੱਤਵਾਦੀ ਸੰਗਠਨ ਅਤੇ ਇਸ ਦੇ ਨੇਤਾ ਨੂੰ ਪੂਰਾ ਸਮਰਥਨ ਦੇਣ ਦੀ ਸਹੁੰ ਖਾਧੀ। ਮਸੂਦ ਨੇ ਜਾਸੂਸਾਂ ਨੂੰ ਇਹ ਵੀ ਦੱਸਿਆ ਸੀ ਕਿ ਉਹ ਅਮਰੀਕਾ ‘ਚ ‘ਲੋਨ ਵੁਲਫ’ ਹਮਲਾ ਕਰਨਾ ਚਾਹੁੰਦਾ ਸੀ।
ਜ਼ਿਕਰਯੋਗ ਹੈ ਕਿ ਮਸੂਦ ਅਮਰੀਕੀ ਏਜੰਸੀਆਂ ਦੇ ਨਿਸ਼ਾਨੇ ‘ਤੇ ਆਇਆ ਜਦੋਂ ਉਨ੍ਹਾਂ ਨੇ ਆਈਐਸਆਈਐਸ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਸ ਦੀਆਂ ਪੋਸਟਾਂ ਪਾਈਆਂ। ਇਸ ਤੋਂ ਬਾਅਦ ਮਸੂਦ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਉਸ ਨੂੰ ਕੁਝ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਲਿਆਂਦਾ ਗਿਆ ਜੋ ਅਮਰੀਕੀ ਏਜੰਸੀਆਂ ਲਈ ਕੰਮ ਕਰ ਰਹੇ ਸਨ। ਮਸੂਦ ਨੇ ਉਨ੍ਹਾਂ ਦੇ ਸਾਹਮਣੇ ਦੱਸਿਆ ਕਿ ਉਹ ਡਾਕਟਰ ਹੈ ਜੋ ਮੈਡੀਕਲ ਵੀਜ਼ੇ ‘ਤੇ ਅਮਰੀਕਾ ਆਇਆ ਹੈ। ਉਹ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਦੇ ਨੇੜੇ ਉੱਤਰੀ ਈਰਾਨ ਜਾਣਾ ਚਾਹੁੰਦਾ ਹੈ, ਤਾਂ ਜੋ ਉਹ ਆਈਐਸਆਈਐਸ ਵਿੱਚ ਆਪਣੇ ਜ਼ਖਮੀ ਭਰਾਵਾਂ ਲਈ ਲੜ ਸਕੇ। ਹੈ।












