ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕਰਵਾਉਣ ਵਾਲੇ ਪੰਡਿਤ ਲਕਸ਼ਮੀਕਾਂਤ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਹੈ। ਲਕਸ਼ਮੀਕਾਂਤ ਦੀਕਸ਼ਿਤ ਲੰਬੇ ਸਮੇਂ ਤੋਂ ਗੰਭੀਰ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ 86 ਸਾਲ ਦੀ ਉਮਰ ‘ਚ ਵਾਰਾਣਸੀ ‘ਚ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਕਾਰਨ ਹਰ ਪਾਸੇ ਸੋਗ ਦੀ ਲਹਿਰ ਹੈ। ਪੁਜਾਰੀ ਲਕਸ਼ਮੀਕਾਂਤ ਦੀਕਸ਼ਿਤ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਮੰਗਲਾਗੁੜੀ ਤੋਂ ਸ਼ੁਰੂ ਹੋਵੇਗੀ।
ਦੱਸ ਦਈਏ ਕਿ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਰੋਹ 22 ਜਨਵਰੀ ਨੂੰ ਅਯੁੱਧਿਆ ਵਿੱਚ ਕੀਤਾ ਗਿਆ ਸੀ। ਇਹ ਪਵਿੱਤਰ ਰਸਮ 121 ਪੁਜਾਰੀਆਂ ਦੀ ਟੀਮ ਨੇ ਨਿਭਾਈ ਸੀ। ਕਾਸ਼ੀ ਦੇ ਵਿਦਵਾਨ ਲਕਸ਼ਮੀਕਾਂਤ ਦੀਕਸ਼ਿਤ ਇਸ ਦੇ ਮੁੱਖ ਪੁਜਾਰੀ ਸਨ। ਭਾਵੇਂ ਪ੍ਰਾਣ ਪ੍ਰਤਿਸ਼ਠਾ ਦੀਆਂ ਰਸਮਾਂ 16 ਜਨਵਰੀ ਤੋਂ ਹੀ ਸ਼ੁਰੂ ਹੋ ਗਈਆਂ ਸਨ ਪਰ ਮੰਗਲ ਰਸਮ 22 ਜਨਵਰੀ ਨੂੰ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਵਿੱਚ ਮੁੱਖ ਮੇਜ਼ਬਾਨ ਵਜੋਂ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਏ ਸਨ। ਫਿਰ ਪੀਐਮ ਮੋਦੀ ਨੇ ਪੰਡਿਤ ਲਕਸ਼ਮੀਕਾਂਤ ਦੀਕਸ਼ਿਤ ਨਾਲ ਮੁਲਾਕਾਤ ਕੀਤੀ ਸੀ।
----------- Advertisement -----------
ਨਹੀਂ ਰਹੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕਰਵਾਉਣ ਵਾਲੇ ਪੰਡਿਤ ਲਕਸ਼ਮੀਕਾਂਤ ਦੀਕਸ਼ਿਤ
Published on
----------- Advertisement -----------
----------- Advertisement -----------