ਨਾਗਪੁਰ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ‘ਚ ਇਕ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ। ਹਾਲਾਂਕਿ ਘਟਨਾ ‘ਚ ਯਾਤਰੀ ਦੀ ਜਾਨ ਬਚ ਗਈ ਅਤੇ ਉਹ ਹੁਣ ਬਿਲਕੁਲ ਠੀਕ ਹੈ। ਏਅਰ ਇੰਡੀਆ ਨੇ ਵੀ ਇਸ ਮਾਮਲੇ ‘ਚ ਬਿਆਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ 23 ਅਪ੍ਰੈਲ ਨੂੰ ਵਾਪਰੀ ਸੀ, ਜਿਸ ਦੀ ਹੁਣ ਪੁਸ਼ਟੀ ਹੋਈ ਹੈ।
ਬਿਆਨ ਵਿਚ ਕਿਹਾ ਗਿਆ ਹੈ, “ਨਾਗਪੁਰ-ਮੁੰਬਈ ਫਲਾਈਟ ‘ਚ ਇਕ ਮਹਿਲਾ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ ਸੀ। ਲੈਂਡਿੰਗ ਤੋਂ ਬਾਅਦ, ਯਾਤਰੀ ਨੂੰ ਤੁਰੰਤ ਹਵਾਈ ਅੱਡੇ ‘ਤੇ ਇਕ ਡਾਕਟਰ ਨੇ ਦੇਖਿਆ ਅਤੇ ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਅਤੇ ਛੁੱਟੀ ਦੇ ਦਿੱਤੀ ਗਈ।” ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਫਲਾਈਟ ਤੋਂ ਹਸਪਤਾਲ ਤੱਕ, ਏਅਰ ਇੰਡੀਆ ਦੇ ਅਧਿਕਾਰੀ ਲਗਾਤਾਰ ਯਾਤਰੀ ਦੇ ਨਾਲ ਸਨ ਅਤੇ ਛੁੱਟੀ ਮਿਲਣ ਤੱਕ ਉਸ ਦੀ ਪੂਰੀ ਦੇਖਭਾਲ ਕਰਦੇ ਰਹੇ ਸਨ।
ਏਅਰ ਇੰਡੀਆ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਦੀ ਇੰਜੀਨੀਅਰਿੰਗ ਟੀਮ ਨੇ ਜਹਾਜ਼ ਦਾ ਨਿਰੀਖਣ ਕੀਤਾ। ਟੀਮ ਨੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਜਹਾਜ਼ ਦੀ ਤਲਾਸ਼ੀ ਲਈ ਅਤੇ ਬਿੱਛੂ ਨੂੰ ਬਾਹਰ ਕਢਿਆ। ਇਸ ਤੋਂ ਬਾਅਦ ਜਹਾਜ਼ ਦੀ ਸਫਾਈ ਕੀਤੀ ਗਈ। ਏਅਰਲਾਈਨ ਨੇ ਇਸ ਘਟਨਾ ਲਈ ਯਾਤਰੀ ਤੋਂ ਮੁਆਫੀ ਵੀ ਮੰਗੀ ਹੈ।
----------- Advertisement -----------
ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਨੂੰ ਬਿੱਛੂ ਨੇ ਡੰਗਿਆ
Published on
----------- Advertisement -----------
----------- Advertisement -----------












