ਪੇਮਾ ਖਾਂਡੂ ਨੇ ਅੱਜ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਚਾਓਨਾ ਮੀਨ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਇਲਾਵਾ ਬਿਉਰਾਮ ਵਾਘਾ, ਨਿਆਤੋਂ ਡੁਕਮ, ਗਨਰਿਲ ਡੇਨਵਾਂਗ ਵਾਂਗਸੂ, ਵਾਂਕੀ ਲੋਵਾਂਗ, ਪਾਸਗ ਦੋਰਜੀ ਸੋਨਾ, ਮਾਮਾ ਨਤੁੰਗ, ਦਾਸਾਂਗਲੂ ਪੁਲ, ਬਾਲੋ ਰਾਜਾ, ਕੇਂਟੋ ਜਿਨੀ ਅਤੇ ਓਜ਼ਿੰਗ ਤਾਸਿੰਗ ਨੇ ਮੰਤਰੀ ਵਜੋਂ ਸਹੁੰ ਚੁੱਕੀ।
ਦੱਸ ਦਈਏ ਕਿ ਸਹੁੰ ਚੁੱਕ ਸਮਾਗਮ ਈਟਾਨਗਰ ਦੇ ਦੋਰਜੀ ਖਾਂਡੂ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਕਿਰਨ ਰਿਜਿਜੂ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਮੌਜੂਦ ਸਨ।
ਇਸ ਤੋਂ ਪਹਿਲਾ ਬੁੱਧਵਾਰ 12 ਜੂਨ ਨੂੰ ਈਟਾਨਗਰ ‘ਚ ਹੋਈ ਬੈਠਕ ‘ਚ ਖਾਂਡੂ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮੀਟਿੰਗ ਵਿੱਚ ਭਾਜਪਾ ਦੇ ਕੇਂਦਰੀ ਅਬਜ਼ਰਵਰ ਰਵੀ ਸ਼ੰਕਰ ਪ੍ਰਸਾਦ ਅਤੇ ਤਰੁਣ ਚੁੱਘ ਸ਼ਾਮਲ ਹੋਏ।
----------- Advertisement -----------
ਪੇਮਾ ਖਾਂਡੂ ਤੀਜੀ ਵਾਰ ਬਣੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਚਾਓਨਾ ਮੀਨ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Published on
----------- Advertisement -----------
----------- Advertisement -----------