ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾ ਬਾ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਲਦੀ ਹੀ ਕੰਮ ‘ਤੇ ਪਰਤ ਆਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਵੰਦੇ ਭਾਰਤ ਟ੍ਰੇਨ 1 ਜਨਵਰੀ ਤੋਂ ਬੰਗਾਲ ਦੇ ਹਾਵੜਾ ਤੋਂ ਨਿਊ ਜਲਪਾਈਗੁੜੀ ਰੂਟ ਤੱਕ ਜਾਵੇਗੀ। ਇਸ ਵੰਦੇ ਭਾਰਤ ਸੁਪਰਫਾਸਟ ਟਰੇਨ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਦੇ ਨਾਲ ਹੀ ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੀਐਮ ਮੋਦੀ ਨੇ ਆਪਣਾ ਸੰਬੋਧਨ ਵੀ ਦਿੱਤਾ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣਾ ਸੀ, ਪਰ ਨਿੱਜੀ ਕਾਰਨਾਂ ਕਰਕੇ ਮੈਂ ਤੁਹਾਡੇ ਸਾਰਿਆਂ ਵਿਚਕਾਰ ਨਹੀਂ ਆ ਸਕਿਆ। ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਦੇਸ਼ ਦੀ ਆਜ਼ਾਦੀ ਦੇ ‘ਅੰਮ੍ਰਿਤ ਮਹੋਤਸਵ’ ਵਿੱਚ ਦੇਸ਼ ਨੇ 475 ‘ਵੰਦੇ ਭਾਰਤ ਟਰੇਨਾਂ’ ਸ਼ੁਰੂ ਕਰਨ ਦਾ ਸੰਕਲਪ ਲਿਆ ਸੀ। ਅੱਜ ਇਨ੍ਹਾਂ ‘ਚੋਂ ਇੱਕ ‘ਵੰਦੇ ਭਾਰਤ’ ਹਾਵੜਾ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਦੀ ਸ਼ੁਰੂਆਤ ਹੋ ਗਈ ਹੈ।
----------- Advertisement -----------
ਮਾਂ ਦੇ ਸਸਕਾਰ ਤੋਂ 2 ਘੰਟੇ ਬਾਅਦ ਹੀ ਕੰਮ ‘ਤੇ ਪਰਤੇ ਪੀ.ਐਮ ਮੋਦੀ, ਵੀਡੀਓ ਕਾਨਫਰੰਸਿੰਗ ਰਾਹੀਂ ਬੰਗਾਲ ਨੂੰ ਦਿੱਤੀ “ਵੰਦੇ ਭਾਰਤ” ਦੀ ਸੌਗਾਤ
Published on
----------- Advertisement -----------

----------- Advertisement -----------