August 17, 2026, 4:44 pm
----------- Advertisement -----------
HomeNewsAutomobilesਛੱਤੀਸਗੜ੍ਹ-ਮਹਾਰਾਸ਼ਟਰ ਰੂਟ 'ਤੇ ਦੌੜੇਗੀ ਦੇਸ਼ ਦੀ 6ਵੀਂ ਵੰਦੇ ਭਾਰਤ ਰੇਲ, 11 ਦਸੰਬਰ...

ਛੱਤੀਸਗੜ੍ਹ-ਮਹਾਰਾਸ਼ਟਰ ਰੂਟ ‘ਤੇ ਦੌੜੇਗੀ ਦੇਸ਼ ਦੀ 6ਵੀਂ ਵੰਦੇ ਭਾਰਤ ਰੇਲ, 11 ਦਸੰਬਰ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

Published on

----------- Advertisement -----------

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਬਿਲਾਸਪੁਰ (ਛੱਤੀਸਗੜ੍ਹ)-ਨਾਗਪੁਰ (ਮਹਾਰਾਸ਼ਟਰ) ਰੂਟ ‘ਤੇ ਚੱਲਣ ਵਾਲੀ ਦੇਸ਼ ਦੀ ਛੇਵੀਂ ਅਰਧ-ਹਾਈ ਸਪੀਡ ਵੰਦੇ ਭਾਰਤ ਰੇਲਗੱਡੀ ਦਾ ਉਦਘਾਟਨ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਇਹ ਰੇਲਗੱਡੀ ਹਫ਼ਤੇ ਵਿੱਚ ਛੇ ਦਿਨ ਚੱਲੇਗੀ ਅਤੇ ਸਫ਼ਰ ਦਾ ਇੱਕ ਪੜਾਅ ਕਰੀਬ ਸਾਢੇ ਪੰਜ ਘੰਟੇ ਵਿੱਚ ਪੂਰਾ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਪੁਰ ‘ਚ ਬਿਲਾਸਪੁਰ-ਨਾਗਪੁਰ ਵੰਦੇ ਭਾਰਤ ਟਰੇਨ ਦਾ ਉਦਘਾਟਨ ਕਰਨਗੇ।
ਜਾਣਕਾਰੀ ਮੁਤਾਬਿਕ ਇਹ ਟਰੇਨ ਬਿਲਾਸਪੁਰ ਤੋਂ ਸਵੇਰੇ 6.45 ਵਜੇ ਰਵਾਨਾ ਹੋਵੇਗੀ ਅਤੇ ਕਰੀਬ 12.15 ਵਜੇ ਨਾਗਪੁਰ ਪਹੁੰਚੇਗੀ। ਇਸੇ ਤਰ੍ਹਾਂ ਟਰੇਨ ਨਾਗਪੁਰ ਤੋਂ ਦੁਪਹਿਰ 2 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7.35 ਵਜੇ ਬਿਲਾਸਪੁਰ ਪਹੁੰਚੇਗੀ। ਵਰਤਮਾਨ ਵਿੱਚ ਸੁਪਰਫਾਸਟ ਰੇਲ ਗੱਡੀਆਂ ਨੂੰ ਨਾਗਪੁਰ ਪਹੁੰਚਣ ਵਿੱਚ ਲਗਭਗ ਸੱਤ ਘੰਟੇ ਲੱਗਦੇ ਹਨ, ਹਾਲਾਂਕਿ ਇਹ ਰੇਲਗੱਡੀ ਕਰੀਬ ਸਾਢੇ ਪੰਜ ਘੰਟਿਆਂ ਵਿੱਚ ਦੂਰੀ ਤੈਅ ਕਰੇਗੀ। ਵੰਦੇ ਭਾਰਤ ਟਰੇਨ ਦਾ ਸਭ ਤੋਂ ਪਹਿਲਾਂ ਮੁੰਬਈ-ਅਹਿਮਦਾਬਾਦ ਰੂਟ ‘ਤੇ ਇਸ ਸਾਲ ਅਕਤੂਬਰ ‘ਚ ਉਦਘਾਟਨ ਕੀਤਾ ਗਿਆ ਸੀ। ਰੇਲਵੇ ਦਾ ਅਗਲੇ ਸਾਲ ਅਗਸਤ ਤੱਕ 75 ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕਰਨ ਦਾ ਟੀਚਾ ਹੈ। ਦੱਸ ਦਈਏ ਕਿ ਸੈਮੀ-ਹਾਈ-ਸਪੀਡ ਟਰੇਨ ਦੇ ਸਾਰੇ ਕੋਚ ਆਟੋਮੈਟਿਕ ਦਰਵਾਜ਼ੇ, ਜੀਪੀਐਸ-ਆਧਾਰਿਤ, ਆਡੀਓ-ਵਿਜ਼ੂਅਲ ਯਾਤਰੀ ਸੂਚਨਾ ਪ੍ਰਣਾਲੀ, ਮਨੋਰੰਜਨ ਦੇ ਉਦੇਸ਼ਾਂ ਲਈ ਆਨ-ਬੋਰਡ ਹੌਟਸਪੌਟ ਵਾਈ-ਫਾਈ ਅਤੇ ਆਰਾਮਦਾਇਕ ਸੀਟਾਂ ਨਾਲ ਲੈਸ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀ ਰਾਜਨੀਤੀ ‘ਚ ਵੱਡੀ ਹਲਚਲ, ਰਜਿੰਦਰ ਕੌਰ ਭੱਠਲ ਦੇ ਭਤੀਜੇ ਹੈਨਰੀ ਸਿੱਧੂ AAP ‘ਚ ਸ਼ਾਮਲ

ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਪੰਜਾਬ ਦੀ ਸਾਬਕਾ...

ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ 4 ਕੁੜੀਆਂ ਡੁੱਬਣ ਤੋਂ ਬਾਅਦ ਲਾਪਤਾ

ਬਿਹਾਰ ਦੇ ਬਖਤਿਆਰਪੁਰ ਨੇੜੇ ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ ਰਾਣੀ ਸਰਾਏ ਪਿੰਡ ਦੀਆਂ...

ਮੁੰਬਈ ’ਚ ਨੇਵੀ ਮਲਾਹ, ਉਸ ਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਮਿਲੇ

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਮੁੰਬਈ ਦੇ ਨੇਵੀ ਨਗਰ ਖੇਤਰ ਵਿੱਚ ਇੱਕ...

ਸੁਖਬੀਰ ਬਾਦਲ ਹਮਲਾ ਮਾਮਲਾ: 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਸਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ...

ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ

ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਖਿਲਾਫ FIR ਦਰਜ...

ਬਰਸੀ ਸਮਾਗਮ ਨੂੰ ਲੈ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਪੁਨਰ ਸੁਰਜੀਤ’ ਆਹਮੋ-ਸਾਹਮਣੇ, ਇੱਕੋ ਥਾਂ ਨੂੰ ਲੈ ਕੇ ਵਿਵਾਦ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸੰਗਰੂਰ ਦੇ ਪਿੰਡ...

*“ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ”

ਅਮਰਗੜ੍ਹ ਹਲਕੇ ਵਿੱਚ ਅੱਜ ਤੀਆਂ ਦੇ ਪਵਿੱਤਰ ਤਿਉਹਾਰ 'ਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ...

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਫ਼ਿਰੋਜ਼ਪੁਰ, 15 ਅਗਸਤ: ਫਿਰੋਜ਼ਪੁਰ ਕੈਂਟ ਬੋਰਡ ਸਟੇਡੀਅਮ ਵਿਖੇ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ...

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...