ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਨੂੰ ਕੁਝ ਘੰਟਿਆਂ ਲਈ ਨੇਪਾਲ ਦਾ ਦੌਰਾ ਕਰ ਸਕਦੇ ਹਨ। ਇੱਥੇ ਉਹ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬਿਨੀ ਜਾਣਗੇ। ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਭਾਰਤ ਦੇ ਪੀ.ਐਮ ਮੋਦੀ ਦਾ ਸਵਾਗਤ ਕਰਨਗੇ ਅਤੇ ਉਨ੍ਹਾਂ ਦੇ ਨਾਲ ਮਾਇਆ ਦੇਵੀ ਮੰਦਰ ਜਾਣਗੇ। ਇਹ ਮੰਦਰ ਲੁੰਬੀਨੀ ਵਿੱਚ ਹੀ ਹੈ ਅਤੇ ਬੁੱਧ ਧਰਮ ਦੇ ਪੈਰੋਕਾਰਾਂ ਦੀ ਆਸਥਾ ਦਾ ਕੇਂਦਰ ਹੈ। 2019 ‘ਚ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਨੇਪਾਲ ਯਾਤਰਾ ਹੈ। ਪਹਿਲੇ ਕਾਰਜਕਾਲ ਵਿੱਚ ਉਹ ਚਾਰ ਵਾਰ ਇਸ ਗੁਆਂਢੀ ਮੁਲਕ ਦਾ ਦੌਰਾ ਕਰ ਚੁੱਕੇ ਹਨ।
ਦੱਸ ਦਈਏ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਇੱਕ ਮਹੀਨਾ ਪਹਿਲਾਂ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪੀ ਐਮ ਮੋਦੀ ਨਾਲ ਮੁਲਾਕਾਤ ਕੀਤੀ ਸੀ। ਮੋਦੀ ਦੇ ਨੇਪਾਲ ਦੌਰੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਮੋਦੀ ਦਿੱਲੀ ਤੋਂ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਉਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਨੇਪਾਲ ਦੇ ਲੁੰਬੀਨੀ ਪਹੁੰਚਣਗੇ। ਇੱਥੇ ਉਹ ਮਾਇਆ ਦੇਵੀ ਮੰਦਰ ਦੇ ਦਰਸ਼ਨ ਕਰਨਗੇ। ਇਸ ਤੋਂ ਪਹਿਲਾ ਮੋਦੀ ਆਖਰੀ ਵਾਰ ਮਈ 2018 ਵਿੱਚ ਨੇਪਾਲ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਮੁਕਤੀਨਾਥ ਅਤੇ ਜਨਕਪੁਰ ‘ਚ ਦਰਸ਼ਨ ਕੀਤੇ ਸਨ।
----------- Advertisement -----------
ਪੀ.ਐਮ ਮੋਦੀ 16 ਮਈ ਨੂੰ ਬੁੱਧ ਜਯੰਤੀ ‘ਤੇ ਜਾਣਗੇ ਨੇਪਾਲ
Published on
----------- Advertisement -----------
----------- Advertisement -----------












