ਹਰ ਵਾਰ ਗਣਤੰਤਰ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਟੋਪੀ ਜਾਂ ਪੱਗ ‘ਚ ਨਜ਼ਰ ਆਉਂਦੇ ਹਨ। ਉਹ ਗਣਤੰਤਰ ਦਿਵਸ 2023 ਪਰੇਡ ਸਮਾਰੋਹ ਵਿੱਚ ਬਹੁਤ ਹੀ ਆਕਰਸ਼ਕ ਪੱਗ ਵਿੱਚ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਨੇ ਇਹ ਪੱਗ ਬਸੰਤ ਪੰਚਮੀ ਦੇ ਮੱਦੇਨਜ਼ਰ ਪਹਿਨੀ ਸੀ।
ਹੁਣ ਤੱਕ ਪੀਐਮ ਮੋਦੀ ਨੂੰ ਕਈ ਮੌਕਿਆਂ ‘ਤੇ ਬੰਧੇਜ ਵਰਕ ਦੀ ਪੱਗ ‘ਚ ਦੇਖਿਆ ਗਿਆ ਹੈ, ਅੱਜ ਵੀ ਉਨ੍ਹਾਂ ਦੀ ਪੱਗ ਬੰਧੇਜ ਵਰਕ ਵਾਲੀ ਸੀ। ਪੀਐਮ ਦੀ ਪੱਗ ਵਿੱਚ ਇਸ ਵਾਰ ਪੀਲੇ ਅਤੇ ਭਗਵੇਂ ਰੰਗ ਦੇ ਰੰਗ ਨਜ਼ਰ ਆਏ। 2015 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਣਤੰਤਰ ਦਿਵਸ ‘ਤੇ ਆਕਰਸ਼ਕ ਪਹਿਰਾਵੇ ਵਿੱਚ ਦੇਖਿਆ ਗਿਆ ਹੈ।
----------- Advertisement -----------
ਇਸ ਵਾਰ ਫਿਰ ਗਣਤੰਤਰ ਦਿਵਸ ਮੌਕੇ ਖਿੱਚ ਦਾ ਕੇਂਦਰ ਬਣੀ ਪ੍ਰਧਾਨ ਮੰਤਰੀ ਦੀ ਪੱਗ, ਬਸੰਤ ਪੰਚਮੀ ਦੇ ਤਿਉਹਾਰ ਤੋਂ ਰਹੀ ਪ੍ਰੇਰਿਤ
Published on
----------- Advertisement -----------
----------- Advertisement -----------












