ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ 4 ਦਿਨਾਂ ਦੌਰੇ ‘ਤੇ ਜਮੈਕਾ ਪਹੁੰਚੇ ਹਨ। ਕਿਸੇ ਭਾਰਤੀ ਰਾਸ਼ਟਰਪਤੀ ਦੀ ਜਮੈਕਾ ਦੀ ਇਹ ਪਹਿਲੀ ਯਾਤਰਾ ਹੈ। ਨੌਰਮਨ ਮੈਨਲੇ ਇੰਟਰਨੈਸ਼ਨਲ ਏਅਰਪੋਰਟ, ਕਿੰਗਸਟਨ ‘ਤੇ ਉਤਰਨ ‘ਤੇ ਰਾਸ਼ਟਰਪਤੀ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਅਤੇ ਗਾਰਡ ਆਫ ਆਨਰ ਦੇ ਨਾਲ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ।

ਇਸ ਦੌਰਾਨ ਜਮੈਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ, ਚੀਫ ਆਫ ਡਿਫੈਂਸ ਸਟਾਫ ਰੀਅਰ ਐਡਮਿਰਲ ਐਂਟੋਨੇਟ ਵੇਮਿਸ-ਗੋਰਮੈਨ, ਜਮੈਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਆਰ. ਮਾਸਾਕੁਈ ਅਤੇ ਉਨ੍ਹਾਂ ਦੀ ਪਤਨੀ ਮੌਜੂਦ ਸਨ। ਦੱਸ ਦਈਏ ਕਿ ਰਾਸ਼ਟਰਪਤੀ ਕੋਵਿੰਦ 21 ਮਈ ਤੱਕ ਦੋ ਕੈਰੇਬੀਅਨ ਦੇਸ਼ਾਂ ਦੇ ਦੌਰੇ ‘ਤੇ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਕੋਵਿੰਦ ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਰਾਜ ਮੁਖੀ ਬਣ ਗਏ ਹਨ। ਰਾਸ਼ਟਰਪਤੀ ਕੋਵਿੰਦ ਇੱਥੇ ਜਮੈਕਾ ਦੀ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਵੀ ਸੰਬੋਧਨ ਕਰਨਗੇ।