ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਮਾਲਦੀਵ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਮਾਲਦੀਵ ਦੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੋਵਾਂ ਨੇ ਮਾਲਦੀਵ ਦਾ ਕਰਜ਼ਾ ਚੁਕਾਉਣ ‘ਚ ਕਾਫੀ ਮਦਦ ਕੀਤੀ ਹੈ
ਦੱਸ ਦਈਏ ਕਿ ਭਾਰਤ ਨੇ ‘Neighbors First Policy’ ਤਹਿਤ ਮਾਲਦੀਵ ਨੂੰ 400 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਹੈ। ਮਾਲਦੀਵ ਨੇ ਇਸ ਲਈ ਧੰਨਵਾਦ ਪ੍ਰਗਟਾਇਆ ਅਤੇ ਉਮੀਦ ਜਤਾਈ ਕਿ ਭਾਰਤ ਕਰਜ਼ੇ ਦੀ ਮੁੜ ਅਦਾਇਗੀ ਨੂੰ ਆਸਾਨ ਬਣਾਉਣ ਵਿੱਚ ਮਦਦ ਕਰੇਗਾ।
ਮੁਈਜ਼ੂ ਨੇ ਉਮੀਦ ਜਤਾਈ ਕਿ ਭਾਰਤ ਅਤੇ ਮਾਲਦੀਵ ਜਲਦੀ ਹੀ ਮਜ਼ਬੂਤ ਸਬੰਧ ਬਣਾਉਣਗੇ ਅਤੇ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕਰਨਗੇ। ਮਾਲਦੀਵ ‘ਚ ਅਮਰੀਕੀ ਡਾਲਰ ਦੀ ਕਮੀ ਦੇ ਬਾਰੇ ‘ਚ ਮੁਈਜ਼ੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਅਤੇ ਚੀਨ ਨਾਲ ਕਰੰਸੀ ਸਵੈਪ ਸਮਝੌਤਿਆਂ ਦੀ ਗੱਲ ਕਰ ਰਹੀ ਹੈ।
----------- Advertisement -----------
ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਭਾਰਤ ਦਾ ਧੰਨਵਾਦ; ਪੜ੍ਹੋ ਕੀ ਕਿਹਾ
Published on
----------- Advertisement -----------
----------- Advertisement -----------












