ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਝਾਰਖੰਡ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਰਾਂਚੀ ਤੋਂ 6 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪੀਐਮ ਮੋਦੀ ਨੇ 7 ਵੱਡੀਆਂ ਰੇਲ ਯੋਜਨਾਵਾਂ ਨੂੰ ਆਨਲਾਈਨ ਵੀ ਲਾਂਚ ਕੀਤਾ। ਜਮਸ਼ੇਦਪੁਰ ਵਿੱਚ ਵੀ 2 ਕਰੋੜ ਪੱਕੇ ਘਰ ਦਿੱਤੇ ਗਏ।
ਦੱਸ ਦਈਏ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਰਾਂਚੀ ਤੋਂ ਆਨਲਾਈਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਰਮਾ ਪਰਵ ‘ਤੇ ਝਾਰਖੰਡ ਦੇ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀ ਤਰਜੀਹ ਗਰੀਬ, ਆਦਿਵਾਸੀ ਅਤੇ ਪਛੜੇ ਸਮਾਜਾਂ ਦਾ ਵਿਕਾਸ ਹੈ। ਕੇਂਦਰ ਨੇ ਝਾਰਖੰਡ ਦੇ ਵਿਕਾਸ ਲਈ ਬਜਟ ਵਿੱਚ ਵਾਧਾ ਕੀਤਾ ਹੈ। ਅੱਜ ਕਈ ਨਵੇਂ ਪ੍ਰੋਜੈਕਟ ਸ਼ੁਰੂ ਹੋਏ ਹਨ। ਝਾਰਖੰਡ ਵਿੱਚ ਰੇਲ ਸੰਪਰਕ ਮਜ਼ਬੂਤ ਹੋਇਆ ਹੈ।
ਇਸਤੋਂ ਇਲਾਵਾ ਪੀਐਮ ਮੋਦੀ ਨੇ ਪਹਿਲਾਂ ਜਮਸ਼ੇਦਪੁਰ ਦਾ ਦੌਰਾ ਨਾ ਕਰਨ ਲਈ ਝਾਰਖੰਡ ਦੇ ਲੋਕਾਂ ਤੋਂ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਮੈਂ ਰਾਂਚੀ ਪਹੁੰਚਿਆ ਪਰ ਮੌਸਮ ਨੇ ਸਾਥ ਨਹੀਂ ਦਿੱਤਾ। ਮੈਂ ਵੀ ਜਨ ਸਭਾ ਵਿੱਚ ਲੋਕਾਂ ਤੋਂ ਮੁਆਫੀ ਮੰਗਣ ਜਾ ਰਿਹਾ ਹਾਂ।
ਪ੍ਰਧਾਨ ਮੰਤਰੀ ਸੜਕ ਰਾਹੀਂ ਜਮਸ਼ੇਦਪੁਰ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਹ ਹੈਲੀਕਾਪਟਰ ਰਾਹੀਂ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ‘ਤੇ ਜਾਣ ਵਾਲੇ ਸਨ, ਪਰ ਭਾਰੀ ਮੀਂਹ ਕਾਰਨ ਉਡਾਣ ਭਰਨ ‘ਚ ਮੁਸ਼ਕਲ ਆ ਰਹੀ ਹੈ।
ਨਾਲ ਹੀ ਉਹ ਜਮਸ਼ੇਦਪੁਰ ਦੇ ਗੋਪਾਲ ਮੈਦਾਨ ਵਿੱਚ ਜਨਸਭਾ ਵਿੱਚ ਸ਼ਿਰਕਤ ਕਰਨਗੇ। ਹਾਲਾਂਕਿ ਪੀਐਮ ਮੋਦੀ ਦਾ ਜਮਸ਼ੇਦਪੁਰ ਰੋਡ ਸ਼ੋਅ ਵੀ ਰੱਦ ਕਰ ਦਿੱਤਾ ਗਿਆ ਹੈ। ਝਾਰਖੰਡ ਪ੍ਰਦੇਸ਼ ਪ੍ਰਧਾਨ ਬਾਬੂ ਲਾਲ ਮਰਾਂਡੀ ਨੇ ਇਹ ਜਾਣਕਾਰੀ ਦਿੱਤੀ। ਝਾਰਖੰਡ ਭਾਜਪਾ ਨੇ ਕਿਹਾ ਕਿ ਰੋਡ ਸ਼ੋਅ ਰੱਦ ਕਰ ਦਿੱਤਾ ਗਿਆ ਹੈ, ਪਰ ਮੈਗਾ ਰੈਲੀ ਨਿਰਧਾਰਤ ਸਮੇਂ ਅਨੁਸਾਰ ਹੀ ਹੋਵੇਗੀ।