ਪੰਜਾਬ ਪੁਲਿਸ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਪੱਤਰ ਭੇਜ ਰਹੀ ਹੈ। ਪੰਜਾਬ ਪੁਲਿਸ ਐਫਆਈਆਰ ਦੀ ਕਾਪੀ ਦੇ ਨਾਲ ਇੱਕ ਪੱਤਰ ਭੇਜ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਗਵਾ ਦਾ ਮਾਮਲਾ ਨਹੀਂ ਹੈ। ਹਰਿਆਣਾ ਪੁਲਿਸ ਪੰਜਾਬ ਪੁਲਿਸ ਦੇ ਕੰਮ ਵਿਚ ਜਾਣ- ਬੁੱਝ ਕੇ ਵਿਘਨ ਪਾ ਰਹੀ ਹੈ।
ਦਰਅਸਲ ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਸਾਈਬਰ ਸੈੱਲ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇੱਥੇ ਬੱਗਾ ਨੂੰ ਮੁਹਾਲੀ ਲੈ ਕੇ ਜਾ ਰਹੀ ਪੰਜਾਬ ਪੁਲੀਸ ਦੀ ਗੱਡੀ ਨੂੰ ਹਰਿਆਣਾ ਪੁਲੀਸ ਨੇ ਰੋਕ ਲਿਆ ਹੈ।
ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨੇ ਪੰਜਾਬ ਪੁਲਸ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਦਿੱਲੀ ਪੁਲਸ ਦੀ ਸੂਚਨਾ ‘ਤੇ ਬੱਗਾ ਨੂੰ ਲੈ ਕੇ ਜਾ ਰਹੀ ਪੰਜਾਬ ਪੁਲਸ ਦੀ ਗੱਡੀ ਨੂੰ ਹਰਿਆਣਾ ਪੁਲਸ ਨੇ ਰੋਕ ਲਿਆ। ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਤੋਂ ਮੋਹਾਲੀ ਲੈ ਜਾ ਰਹੀ ਸੀ। ਉਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
----------- Advertisement -----------
ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਭੇਜ ਰਹੀ ਪੱਤਰ
Published on
----------- Advertisement -----------
----------- Advertisement -----------