ਕਾਂਗਰਸ ਨੇਤਾ ਰਾਹੁਲ ਗਾਂਧੀ ਦਿੱਲੀ ਦੇ ਇੱਕ ਗੈਰਾਜ ਵਿੱਚ ਪਹੁੰਚੇ ਅਤੇ ਉੱਥੇ ਮਕੈਨਿਕਾਂ ਨਾਲ ਕੰਮ ਕੀਤਾ। ਰਾਹੁਲ ਨੇ ਮੰਗਲਵਾਰ ਰਾਤ ਕਰੀਬ 9.30 ਵਜੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 6 ਫੋਟੋਆਂ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।

ਰਾਹੁਲ ਦੁਆਰਾ ਸਾਂਝੀਆਂ ਕੀਤੀਆਂ ਫੋਟੋਆਂ ‘ਚ ਉਨ੍ਹਾਂ ਸਾਹਮਣੇ ਇੱਕ ਬਾਈਕ ਖੁੱਲ੍ਹੀ ਹੋਈ ਹੈ। ਕੁਝ ਲੋਕ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਫੋਟੋ ‘ਚ ਰਾਹੁਲ ਇਕ ਬਾਈਕ ‘ਚ ਸਕ੍ਰਿਊ ਡਰਾਈਵਰ ਨਾਲ ਪੇਚਾਂ ਨੂੰ ਕੱਸਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਇੱਕ ਫੋਟੋ ਵਿੱਚ ਉਹ ਗੈਰੇਜ ਵਰਕਰ ਤੋਂ ਮਸ਼ੀਨ ਬਾਰੇ ਜਾਣਕਾਰੀ ਲੈ ਰਿਹਾ ਹੈ।

ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੇ ਕਰੋਲ ਬਾਗ ਬਾਜ਼ਾਰ ਪਹੁੰਚਣ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ “ਇਹ ਹੱਥ ਭਾਰਤ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ ‘ਤੇ ਲੱਗੀ ਕਾਲਖ ਹੀ ਸਾਡਾ ਮਾਣ ਹੈ। ਅਜਿਹੇ ਹੱਥਾਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਕੋਈ ਲੋਕ ਆਗੂ ਹੀ ਕਰਦਾ ਹੈ।













