September 3, 2026, 2:11 pm
----------- Advertisement -----------
HomeNewsLatest Newsਅਮਰੀਕਾ 'ਚ ਰਾਹੁਲ ਗਾਂਧੀ ਦਾ ਟਰੱਕ ਰੋਡ ਟ੍ਰਿਪ; ਕਿਹਾ-"ਸਿੱਧੂ ਮੂਸੇਵਾਲੇ ਦਾ 295...

ਅਮਰੀਕਾ ‘ਚ ਰਾਹੁਲ ਗਾਂਧੀ ਦਾ ਟਰੱਕ ਰੋਡ ਟ੍ਰਿਪ; ਕਿਹਾ-“ਸਿੱਧੂ ਮੂਸੇਵਾਲੇ ਦਾ 295 ਗੀਤ ਚਲਾਓ”

Published on

----------- Advertisement -----------

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਭਾਰਤ ‘ਚ ਇਕ ਟਰੱਕ ‘ਚ ਸਫਰ ਕੀਤਾ ਸੀ, ਜਿਸ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਰਾਹੁਲ ਗਾਂਧੀ ਨੇ ਆਪਣੇ ਹਾਲੀਆ ਅਮਰੀਕਾ ਦੌਰੇ ਦੌਰਾਨ ਵੀ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ ਦਾ ਸਫ਼ਰ ਟਰੱਕ ਵਿੱਚ ਪੂਰਾ ਕੀਤਾ। ਯਾਤਰਾ ਦੌਰਾਨ ਕਾਂਗਰਸੀ ਆਗੂ ਨੇ ਟਰੱਕ ਡਰਾਈਵਰ ਨਾਲ ਗੱਲਬਾਤ ਕੀਤੀ ਅਤੇ ਭਾਰਤ ਅਤੇ ਅਮਰੀਕਾ ਵਿੱਚ ਟਰੱਕ ਡਰਾਈਵਰ ਦੀ ਜ਼ਿੰਦਗੀ ਬਾਰੇ ਚਰਚਾ ਕੀਤੀ। ਇਸ ਦੀ ਵੀਡੀਓ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਗਈ ਹੈ
ਰਾਹੁਲ ਗਾਂਧੀ ਦੇ ਸਫ਼ਰ ਦੌਰਾਨ ਵਿੱਚ ਜਦੋਂ ਗਾਣਾ ਚਲਾਉਣ ਦੀ ਗੱਲ ਆਈ ਤਾਂ ਟਰੱਕ ਡਰਾਈਵਰ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਨ ਲੱਗੇ। ਡਰਾਈਵਰ ਤਲਜਿੰਦਰ ਨੇ ਕਿਹਾ, ਮੇਰੀ ਇੱਕ ਬੇਨਤੀ ਹੈ। ਸਾਡਾ ਇੱਕ ਕਾਂਗਰਸੀ ਵਰਕਰ ਸੀ – ਸਿੱਧੂ ਮੂਸੇਵਾਲਾ, ਉਸਨੂੰ ਇਨਸਾਫ਼ ਨਹੀਂ ਮਿਲਿਆ। ਇਸ ‘ਤੇ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦਾ ਗੀਤ ਹੀ ਵਜਾਉਣ ਲਈ ਕਿਹਾ। ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ 295 ਚਲਾਉਣ ਲਈ ਕਿਹਾ।
ਇਸ ਤੋਂ ਇਲਾਵਾ ਜਦੋਂ ਰਾਹੁਲ ਗਾਂਧੀ ਨੇ ਪੁੱਛਿਆ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ ਤਾਂ ਤਲਜਿੰਦਰ ਨੇ ਕਿਹਾ ਕਿ ਭਾਰਤ ਦੇ ਹਿਸਾਬ ਨਾਲ ਤਾਂ ਬਹੁਤ ਕਮਾਈ ਕਰ ਲੈਂਦਾ ਹਾਂ। ਜੇਕਰ ਸਿਰਫ ਡਰਾਈਵਰ ਕੰਮ ਕਰਦੇ ਹਨ ਤਾਂ ਉਹ 4-5 ਲੱਖ ਰੁਪਏ (5 ਹਜ਼ਾਰ ਡਾਲਰ) ਕਮਾ ਲੈਂਦੇ ਹਨ ਅਤੇ ਜੇਕਰ ਉਨ੍ਹਾਂ ਕੋਲ ਆਪਣਾ ਟਰੱਕ ਹੈ ਤਾਂ 8 ਲੱਖ ਰੁਪਏ (8-10 ਹਜ਼ਾਰ ਡਾਲਰ) ਕਿਧਰੇ ਨਹੀਂ ਗਏ। ਇਸ ਜਵਾਬ ‘ਤੇ ਰਾਹੁਲ ਗਾਂਧੀ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੂੰ ਇਕ ਮਹੀਨੇ ਲਈ ਪੁੱਛਿਆ, ਜਿਸ ‘ਤੇ ਡਰਾਈਵਰ ਨੇ ਕਿਹਾ ਕਿ ਹਾਂ, ਉਹ ਹਰ ਮਹੀਨੇ 8 ਲੱਖ ਰੁਪਏ ਕਮਾ ਲੈਂਦਾ ਹੈ। ਇਸ ਇੰਡਸਟਰੀ ਵਿੱਚ ਬਹੁਤ ਪੈਸਾ ਹੈ। ਤਲਜਿੰਦਰ ਨੇ ਦੱਸਿਆ ਕਿ ਅਮਰੀਕਾ ਵਿੱਚ ਟਰੱਕ ਚਲਾ ਕੇ ਪਰਿਵਾਰ ਪਾਲਿਆ ਜਾ ਸਕਦਾ ਹੈ ਪਰ ਭਾਰਤ ਵਿੱਚ ਇਹ ਮੁਸ਼ਕਿਲ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹੋਈ ਸਰਗਰਮ, ਅਗਲੇ 10 ਦਿਨਾਂ ‘ਚ ਪੰਜਾਬ ਦੌਰੇ ‘ਤੇ ਆਉਣਗੇ ਰਾਹੁਲ ਗਾਂਧੀ

ਜਿਵੇਂ-ਜਿਵੇਂ 2027 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਸਰਗਰਮ...

ਪਰਮਿੰਦਰ ਸਿੰਘ ਗੋਲਡੀ ਹਲਕਾ ਖਰੜ ਦੇ ਇੰਚਾਰਜ ਨਿਯੁਕਤ, ਜ਼ਿੰਮੇਵਾਰੀ ਸੌਂਪਣ ਲਈ CM ਮਾਨ ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਖਰੜ ਦਾ ਇੰਚਾਰਜ ਨਿਯੁਕਤ ਕੀਤਾ...

ਦਿੜ੍ਹਬਾ ‘ਚ 12 ਤੋਲੇ ਸੋਨਾ ਚੋਰੀ ਮਾਮਲੇ ‘ਚ ਵੱਡਾ ਖੁਲਾਸਾ, ਪਰਿਵਾਰ ਨੇ ਸੋਨੇ ਦੀ ਥਾਂ ਨਕਲੀ ਗਹਿਣੇ ਮਿਲਣ ਦੇ ਲਗਾਏ ਇਲਜ਼ਾਮ

ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਇਕ ਚੋਰ ਵੱਲੋਂ ਘਰ ਵਿਚੋਂ 12 ਤੋਲੇ ਸੋਨਾ ਚੋਰੀ...

ਪੰਜਾਬ ਨੇ 2036 ਤੱਕ 16 ਲੱਖ ਹੈਕਟੇਅਰ ਰਕਬਾ ਬਾਗਬਾਨੀ ਅਧੀਨ ਲਿਆਉਣ ਦਾ ਟੀਚਾ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 2 ਸਤੰਬਰ :ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਅਤੇ...

ਪੰਜਾਬ ਦੇ ਲੋਕ ਸੱਚ ਜਾਣਦੇ ਹਨ ਅਤੇ 2027 ਵਿੱਚ ਭਗਵੰਤ ਮਾਨ ਨੂੰ ਦੁਬਾਰਾ ਚੁਣਨ ਦਾ ਮਨ ਬਣਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁਧਵਾਰ...

ਜੇਕਰ ਜਾਂਚ ਨਿਰਪੱਖ ਹੈ, ਤਾਂ 2012 ਤੋਂ ਇਸ ਵਿਭਾਗ ਦੇ ਮੰਤਰੀ ਰਹੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇ: ਅਮਨ ਅਰੋੜਾ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਭਾਜਪਾ ਪਹਿਲਾਂ ਵੀ ‘ਆਪ’ ਆਗੂਆਂ ਨੂੰ ਜੇਲ੍ਹ ਭੇਜ ਕੇ ਡਰਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਪਰ ਸਾਡੀ ਪਾਰਟੀ ਇੱਕਜੁੱਟ ਹੈ: ਕੁਲਦੀਪ ਧਾਲੀਵਾਲ

ਚੰਡੀਗੜ੍ਹ 2 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ...