August 5, 2026, 10:09 pm
----------- Advertisement -----------
HomeNewsLatest Newsਹੈਰਾਨੀਜਨਕ! ਰੇਲਵੇ ਨੇ 'ਬਜਰੰਗ ਬਲੀ' ਨੂੰ ਭੇਜਿਆ ਨੋਟਿਸ

ਹੈਰਾਨੀਜਨਕ! ਰੇਲਵੇ ਨੇ ‘ਬਜਰੰਗ ਬਲੀ’ ਨੂੰ ਭੇਜਿਆ ਨੋਟਿਸ

Published on

----------- Advertisement -----------

ਉੱਤਰੀ ਮੱਧ ਰੇਲਵੇ ਦੇ ਝਾਂਸੀ ਡਿਵੀਜ਼ਨ ਦਾ ਅਜੀਬ ਕਾਰਨਾਮਾ ਸਾਹਮਣੇ ਆਇਆ ਹੈ। ਝਾਂਸੀ ਰੇਲਵੇ ਡਿਵੀਜ਼ਨ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੇ ਬਜਰੰਗ ਬਲੀ ਨੂੰ ਟ੍ਰੈਕ ਦੇ ਪਾਸੇ ਬਣੇ ਮੰਦਰ ਨੂੰ ਲੈ ਕੇ ਸਿੱਧਾ ਨੋਟਿਸ ਜਾਰੀ ਕੀਤਾ ਹੈ। ਦੋਸ਼ ਹੈ ਕਿ ਬਜਰੰਗ ਬਲੀ ਨੇ ਰੇਲਵੇ ਦੀ ਜ਼ਮੀਨ ‘ਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੈ। ਬਜਰੰਗ ਬਲੀ ਦੇ ਨਾ ‘ਤੇ ਰੇਲਵੇ ਨੇ ਇਹ ਨੋਟਿਸ ਮੰਦਰ ਦੀ ਕੰਧ ‘ਤੇ ਚਿਪਕਾਇਆ ਹੈ। ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਖੁਦ ਇਕ ਹਫਤੇ ਦੇ ਅੰਦਰ-ਅੰਦਰ ਆਪਣਾ ਘਰ ਨਹੀਂ ਹਟਾਉਂਦੇ ਤਾਂ ਰੇਲਵੇ ਵੱਲੋਂ ਇਸ ਨੂੰ ਹਟਾ ਦਿੱਤਾ ਜਾਵੇਗਾ।
ਰੇਲਵੇ ਦਾ ਇਹ ਨੋਟਿਸ ਇਸ ਸਮੇਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।ਦੱਸ ਦੇਈਏ ਕਿ ਉੱਤਰੀ ਮੱਧ ਰੇਲਵੇ (ਐਨਸੀਆਰ) ਦੇ ਝਾਂਸੀ ਡਿਵੀਜ਼ਨ ਵਿੱਚ 200 ਕਿਲੋਮੀਟਰ ਲੰਬੀ ਗਵਾਲੀਅਰ-ਸ਼ਿਓਪੁਰ (ਸ਼ਿਓਪੁਰਕਲਾਂ) ਨੈਰੋ ਗੇਜ ਲਾਈਨ ਨੂੰ ਚੌੜਾ ਕਰਕੇ ਬਰਾਡ ਗੇਜ ਬਣਾਇਆ ਜਾ ਰਿਹਾ ਹੈ। ਇਸ ਕੰਮ ਲਈ ਉੱਤਰੀ ਮੱਧ ਰੇਲਵੇ ਨੇ ਜ਼ਮੀਨ ਦੀ ਮਾਪ ਅਤੇ ਨਿਸ਼ਾਨਦੇਹੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਦੀ ਨਿਸ਼ਾਨਦੇਹੀ ਦੌਰਾਨ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲੇ ਦੀ ਸਬਲਗੜ੍ਹ ਤਹਿਸੀਲ ‘ਚ ਰੇਲਵੇ ਟਰੈਕ ਦੇ ਕੋਲ ਬਣੇ ਹਨੂੰਮਾਨ ਜੀ ਦਾ ਮੰਦਰ ਨਿਸ਼ਾਨਦੇਹੀ ਦੇ ਅੰਦਰ ਆਇਆ ਹੈ। ਰੇਲਵੇ ਮੁਤਾਬਕ ਇਹ ਮੰਦਰ ਰੇਲਵੇ ਦੀ ਜ਼ਮੀਨ ‘ਤੇ ਹੀ ਹੈ। ਸੀਨੀਅਰ ਰੇਲਵੇ ਇੰਜੀਨੀਅਰ ਵੱਲੋਂ ਜਾਰੀ ਨੋਟਿਸ ਵਿੱਚ ਮੰਦਰ ਸ਼ਬਦ ਨਹੀਂ ਲਿਖਿਆ ਗਿਆ ਹੈ। ਸਗੋਂ ਇਸ ਨੂੰ ਮਕਾਨ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਸੇ ਪੁਜਾਰੀ ਨੂੰ ਨੋਟਿਸ ਦੇਣ ਦੀ ਬਜਾਏ ਸਿੱਧਾ ਬਜਰੰਗ ਬਲੀ ਦੇ ਨਾਂ ‘ਤੇ ਹੀ ਨੋਟਿਸ ਭੇਜਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਕੀਤੇ ਮੁਆਫ਼

ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

ਅੱਠ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਫੇਲ੍ਹ

ਰਾਜਸਥਾਨ ਦੇ ਡਰੱਗ ਕੰਟਰੋਲ ਸੰਗਠਨ ਨੇ ਰਿਪੋਰਟ ਦਿੱਤੀ ਹੈ ਕਿ ਜੁਲਾਈ ਵਿੱਚ ਜਾਂਚੀਆਂ ਗਈਆਂ...

ਅੰਮ੍ਰਿਤਸਰ: ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰੇਲਵੇ ਪਟੜੀ ‘ਤੇ ਚਾੜ੍ਹੀ PCR ਗੱਡੀ; ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਨੇੜੇ ਇੱਕ ਸ਼ਰਮਨਾਕ ਤੇ ਲਾਪਰਵਾਹੀ ਭਰੀ ਘਟਨਾ ਸਾਹਮਣੇ ਆਈ...

ਤਰਨਤਾਰਨ ‘ਚ ਡਬਲ ਮਰਡਰ: 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ, ਟ੍ਰੈਕਟਰ ਚਾਲਕ ਨਾਲ ਹੋਈ ਸੀ ਤਕਰਾਰ

ਤਰਨਤਾਰਨ ਦੇ ਝਬਾਲ ਵਿਖੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟ੍ਰੈਕਟਰ ਚਾਲਕ...

BJP ਨੇ ਤਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਸੂਬਾ ਉਪ-ਪ੍ਰਧਾਨ, ਦੋਆਬੇ ‘ਚ ਪਾਰਟੀ ਨੂੰ ਕਰਨਗੇ ਮਜ਼ਬੂਤ!

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਗਠਨ ਕੀਤਾ ਹੈ। ਤਜਿੰਦਰ ਸਿੰਘ ਬਿੱਟੂ...

ਹਸਪਤਾਲ ਦੀ ਥਾਂ ਹੋਟਲ ‘ਚ ਅਰਾਮ ਕਰ ਰਿਹਾ ਸੀ 661 ਕਰੋੜ ਘੁਟਾਲੇ ਦਾ ਮੁਲਜ਼ਮ! ਰੇਡ ਪਈ ਤਾਂ ਉੱਡੇ ਹੋਸ਼

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ ਕਥਿਤ 661 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਇੱਕ...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

  ‘ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ?’ ਅੰਮ੍ਰਿਤਸਰ ‘ਚ ਵਿਵਾਦਤ ਪੋਸਟਰਾਂ ਨਾਲ ਮੁੜ ਭੜਕਿਆ ਕਾਂਗਰਸੀ ਕਲੇਸ਼

 ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ...