ਦੇਸ਼ ਭਰ ਵਿੱਚ ਸਰਗਰਮ ਵੈਸਟਰਨ ਡਿਸਟਰਬੈਂਸ ਦੇ ਕਾਰਨ ਗਰਮੀ ਦੇ ਮੌਸਮ ਵਿੱਚ ਕਈ ਰਾਜਾਂ ਵਿੱਚ ਮੀਂਹ ਅਤੇ ਗੜੇਮਾਰੀ ਦੇਖੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ‘ਚ ਅੱਜ ਤੋਂ 3 ਦਿਨਾਂ ਤੱਕ ਬਰਸਾਤ ਜਾਰੀ ਰਹੇਗੀ। ਇੱਥੇ 13 ਅਪ੍ਰੈਲ ਤੱਕ ਗੜੇਮਾਰੀ ਦਾ ਅਲਰਟ ਵੀ ਹੈ। ਮੱਧ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿੱਚ ਗੜੇ ਪਏ। ਰਾਜਸਥਾਨ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੈ।
ਇਸਤੋਂ ਇਲਾਵਾ ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਬਿਹਾਰ ਅਤੇ ਅੰਡੇਮਾਨ ਨਿਕੋਬਾਰ ਵਿੱਚ ਵੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ 13 ਅਪ੍ਰੈਲ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਕੁਝ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਇੱਕ ਪਾਸੇ ਦੇਸ਼ ਵਿੱਚ ਬਰਸਾਤ ਦੇ ਮੌਸਮ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਕੁਝ ਇਲਾਕੇ ਅਜਿਹੇ ਹਨ ਜਿੱਥੇ ਤੇਜ਼ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ 40 ਤੋਂ 43 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਪੂਰੇ ਦੇਸ਼ ‘ਚ ਮੌਸਮ ‘ਚ ਬਦਲਾਅ ਦਾ ਕਾਰਨ ਇਰਾਨ ਅਤੇ ਪਾਕਿਸਤਾਨ ਦੇ ਰਸਤੇ ਉੱਤਰੀ ਭਾਰਤ ‘ਚ ਪਹੁੰਚ ਰਹੀਆਂ ਲਹਿਰਾਂ ਯਾਨੀ ਪੱਛਮੀ ਗੜਬੜ ਹੈ। ਇਸ ਕਾਰਨ ਫਰਵਰੀ, ਮਾਰਚ ਅਤੇ ਹੁਣ ਅਪ੍ਰੈਲ ਵਿੱਚ ਵੀ ਮੌਸਮ ਲਗਾਤਾਰ ਬਦਲ ਰਿਹਾ ਹੈ।
ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ ਐਜੂਕੇਸ਼ਨ ਦੇ ਅਰਥ ਅਤੇ ਵਾਤਾਵਰਨ ਵਿਗਿਆਨ ਵਿਭਾਗ ਦੇ ਐਸੋ. ਪ੍ਰੋਫੈਸਰ ਡਾ. ਪੰਕਜ ਕੁਮਾਰ ਅਨੁਸਾਰ 1980 ਤੋਂ 2023 ਤੱਕ ਡਬਲਯੂ.ਡੀ. ਵਿੱਚ 43% ਦਾ ਵਾਧਾ ਹੋਇਆ ਹੈ। ਹੁਣ ਵੈਸਟਰਨ ਡਿਸਟਰਬੈਂਸ ਮਾਰਚ ਦੇ ਹਰ ਦੂਜੇ, ਤੀਜੇ ਦਿਨ ਆ ਰਿਹਾ ਹੈ।
----------- Advertisement -----------
ਕਈ ਰਾਜਾਂ ‘ਚ ਮੀਂਹ ਤੇ ਗੜੇਮਾਰੀ, ਮੱਧ ਪ੍ਰਦੇਸ਼ ਦੇ 10 ਤੇ ਰਾਜਸਥਾਨ ਦੇ 14 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ
Published on
----------- Advertisement -----------
----------- Advertisement -----------