May 1, 2026, 3:57 pm
----------- Advertisement -----------
HomeNewsBreaking Newsਰਾਜਸਥਾਨ: ਤਾਂਬੇ ਦੀ ਖਾਣ 'ਚ ਲਿਫਟ 1800 ਫੁੱਟ ਹੇਠਾਂ ਡਿੱਗੀ, 15 'ਚੋਂ...

ਰਾਜਸਥਾਨ: ਤਾਂਬੇ ਦੀ ਖਾਣ ‘ਚ ਲਿਫਟ 1800 ਫੁੱਟ ਹੇਠਾਂ ਡਿੱਗੀ, 15 ‘ਚੋਂ 3 ਲੋਕਾਂ ਨੂੰ ਕੱਢਿਆ

Published on

----------- Advertisement -----------

ਰਾਜਸਥਾਨ, 15 ਮਈ 2024 – ਰਾਜਸਥਾਨ ਦੇ ਨੀਮਕਾਥਾਨਾ ‘ਚ ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਾਣ ‘ਚ ਵੱਡਾ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਿਫਟ ਮਸ਼ੀਨ ਦੀ ਚੇਨ ਟੁੱਟਣ ਕਾਰਨ 15 ਲੋਕ ਖਾਨ ਵਿੱਚ ਫਸ ਗਏ ਸਨ। ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡਾਕਟਰ ਨੇ ਦੱਸਿਆ ਕਿ ਖਾਨ ‘ਚ ਫਸੇ ਸਾਰੇ ਲੋਕ ਸੁਰੱਖਿਅਤ ਹਨ। ਬਚਾਏ ਗਏ ਲੋਕਾਂ ਨੂੰ ਇਲਾਜ ਤੋਂ ਬਾਅਦ ਜੈਪੁਰ ਭੇਜਿਆ ਜਾ ਰਿਹਾ ਹੈ। ਬਚਾਅ ਟੀਮ ਮੌਕੇ ‘ਤੇ ਆਪਣਾ ਕੰਮ ਕਰ ਰਹੀ ਹੈ। ਆਸਪਾਸ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ।

ਘਟਨਾ ਦੇ ਕਾਰਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਮਸ਼ੀਨਾਂ ਪੁਰਾਣੀਆਂ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਲਿਫਟ ਵਿੱਚ ਕੋਲਕਾਤਾ ਤੋਂ ਵਿਜੀਲੈਂਸ ਟੀਮ ਮੌਜੂਦ ਸੀ। ਟੀਮ ਖਾਣ ਦੀ ਜਾਂਚ ਲਈ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਹਿੰਦੁਸਤਾਨ ਕਾਪਰ ਲਿਮਟਿਡ ਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ। ਕੇਸੀਸੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਨੇੜਲੇ ਹਸਪਤਾਲਾਂ ਤੋਂ ਡਾਕਟਰਾਂ ਅਤੇ ਸਟਾਫ਼ ਨੂੰ ਵੀ ਬੁਲਾਇਆ ਗਿਆ ਸੀ।

ਰਿਪੋਰਟ ਮੁਤਾਬਕ ਸੋਮਵਾਰ ਤੋਂ ਖਾਣਾਂ ਵਿੱਚ ਨਿਰੀਖਣ ਦਾ ਕੰਮ ਚੱਲ ਰਿਹਾ ਸੀ। ਅੱਜ ਸ਼ਾਮ ਕੇ.ਸੀ.ਸੀ. ਮੁਖੀ ਸਮੇਤ ਵਿਜੀਲੈਂਸ ਟੀਮ ਖਾਣਾਂ ਵਿੱਚ ਉਤਰੀ ਸੀ। ਰਾਤ 8:10 ਵਜੇ ਖਾਣ ਤੋਂ ਨਿਕਲਦੇ ਸਮੇਂ ਲਿਫਟ ਦੀ ਚੇਨ ਟੁੱਟ ਗਈ। ਜਿਸ ਤੋਂ ਬਾਅਦ ਕਰੀਬ 14 ਲੋਕ ਖਾਣ ‘ਚ ਫਸ ਗਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਵੱਡਾ ਤੋਹਫਾ, ਘੱਟੋ-ਘੱਟ ਮਜ਼ਦੂਰੀ ਵਿੱਚ 15% ਵਾਧਾ

 ਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ...

ਗੋਪੀ ਨਿੱਝਰ ਨੂੰ ਕਾਰ ਅੰਦਰ ਮਾਰੀ ਗੋਲੀਆਂ,ਸੁੱਖਾ ਕਾਹਲਵਾਂ ਕਤਲ ਕੇਸ ਦਾ ਸੀ ਮੁੱਖ ਗਵਾਹ

ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਵਾਪਰੀ ਖੂਨੀ ਵਾਰਦਾਤ ਤੋਂ ਬਾਅਦ ਪੂਰੇ...

ਅਕਾਲੀ ਦਲ ਦਾ ਦੋਹਰਾ ਚਿਹਰਾ ਉਜਾਗਰ, ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਣ ਵਾਲੇ ਖ਼ੁਦ ਅਪਰਾਧੀਆਂ ਦੇ ਮਦਦਗਾਰ: ਬਲਤੇਜ ਪੰਨੂ

*ਚੰਡੀਗੜ੍ਹ, 30 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ

*ਚੰਡੀਗੜ੍ਹ, 30 ਅਪ੍ਰੈਲ 2026:*ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਸੰਗਰੂਰ; 30 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿੱਚ ਇੱਕ...

ਮਈ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ: ਕਮਰਸ਼ੀਅਲ LPG ਸਿਲੰਡਰ 993 ਰੁਪਏ ਮਹਿੰਗਾ, ਘਰੇਲੂ ਸਿਲੰਡਰ ਦੇ ਰੇਟ ਜਿਉਂ ਦੇ ਤਿਉਂ

ਨਵੀਂ ਦਿੱਲੀ: ਮਈ ਮਹੀਨੇ ਦੀ ਸ਼ੁਰੂਆਤ ਨਾਲ ਹੀ ਕਮਰਸ਼ੀਅਲ LPG ਵਰਤੋਂਕਾਰਾਂ ਨੂੰ ਵੱਡਾ ਝਟਕਾ...

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...