ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਅੰਦੋਲਨ ਮੁਲਤਵੀ ਕਰਕੇ ਘਰ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਕਿਸਾਨਾਂ ਦੇ ਮੋਰਚਾ ਫਤਿਹ ਹੋਣ ਦੀ ਖੁਸ਼ੀ ਵਿੱਚ ਖਾਲਸਾ ਏਡ ਸਸੰਥਾ ਵਾਲੇ ਰਵੀ ਸਿੰਘ ਨੇ ਸਮੁੱਚੇ ਪੰਜਾਬੀਆਂ ਨੂੰ ਦਿੱਲੀ ਦੇ ਬਾਡਰਾਂ ਤੋਂ ਕਿਸਾਨ ਅੰਦੋਲਨ ਜਿੱਤ ਕੇ ਆ ਰਹੇ ਕਿਸਾਨਾਂ ਦਾ ਫੁੱਲ ਬਰਸਾ ਕੇ ਯੋਧਿਆਂ ਵਾਂਗ ਸਵਾਗਤ ਕਰਨ ਲਈ ਪ੍ਰੇਰਿਆ।
ਕਿਸਾਨਾਂ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਵਾਪਸੀ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਜਿੱਤ ਮਗਰੋਂ ਦਿੱਲੀ ਦੀਆਂ ਹੱਦਾਂ ਤੋਂ ਕਿਸਾਨ ਹੁਣ 11 ਦਸੰਬਰ ਨੂੰ ਵਾਪਸ ਘਰਾਂ ਵੱਲ ਨੂੰ ਕੂਚ ਕਰਨਗੇ।