ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਵੇਂ ਸਾਲ ‘ਚ ਰੈਪੋ ਰੇਟ ‘ਚ ਵਾਧਾ ਕਰਕੇ ਇਕ ਵਾਰ ਫਿਰ ਕਰੋੜਾਂ ਦੇਸ਼ਵਾਸੀਆਂ ਨੂੰ ਝਟਕਾ ਦਿੱਤਾ ਹੈ। ਕੇਂਦਰੀ ਬੈਂਕ ਨੇ ਕਰਜ਼ਾ ਨੀਤੀ ‘ਚ ਬਦਲਾਅ ਕਰਦੇ ਹੋਏ ਵਿਆਜ ਦਰਾਂ ‘ਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਰਬੀਆਈ ਦੀ ਮੁਦਰਾ ਸਮੀਖਿਆ ਨੀਤੀ ਤੋਂ ਬਾਅਦ ਰੇਪੋ ਰੇਟ ਵਿੱਚ ਇਸ ਬਦਲਾਅ ਦਾ ਐਲਾਨ ਕੀਤਾ ਹੈ। ਰੈਪੋ ਰੇਟ ‘ਚ 25 ਬੇਸਿਸ ਪੁਆਇੰਟ ਦੇ ਵਾਧੇ ਤੋਂ ਬਾਅਦ ਇਹ ਵਧ ਕੇ 6.50 ਫੀਸਦੀ ਹੋ ਗਿਆ ਹੈ। ਪਹਿਲਾਂ ਰੈਪੋ ਰੇਟ 6.25 ਫੀਸਦੀ ਸੀ। ਇਸ ਤੋਂ ਪਹਿਲਾਂ ਤਿੰਨ ਦਿਨਾਂ ਤੋਂ ਚੱਲ ਰਹੀ ਮੁਦਰਾ ਸਮੀਖਿਆ ਨੀਤੀ ਦੀ ਬੈਠਕ ਅੱਜ ਸਮਾਪਤ ਹੋ ਗਈ।
ਕੇਂਦਰੀ ਬੈਂਕ ਦੇ ਇਸ ਫੈਸਲੇ ਨਾਲ ਹੋਮ ਲੋਨ ਦੀ EMI ਵਧੇਗੀ। ਰੇਪੋ ਰੇਟ ਵਧਣ ਤੋਂ ਬਾਅਦ ਹੋਮ ਲੋਨ EMI ਦੇ ਨਾਲ-ਨਾਲ ਕਾਰ ਲੋਨ ਅਤੇ ਪਰਸਨਲ ਲੋਨ ਵੀ ਮਹਿੰਗਾ ਹੋ ਜਾਵੇਗਾ। ਦੱਸ ਦੇਈਏ ਕਿ ਮਈ 2022 ਵਿੱਚ ਰੈਪੋ 4% ਸੀ, ਜੋ ਹੁਣ ਵਧ ਕੇ 6.5% ਹੋ ਗਿਆ ਹੈ। ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਗਲੋਬਲ ਹਾਲਾਤ ਕਾਰਨ ਦੁਨੀਆ ਭਰ ਦੇ ਬੈਂਕਾਂ ਨੂੰ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈਣਾ ਪਿਆ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਇਹ ਸਖ਼ਤ ਫੈਸਲੇ ਜ਼ਰੂਰੀ ਸਨ।
----------- Advertisement -----------
ਇੱਕ ਵਾਰ ਫਿਰ RBI ਨੇ ਰੈਪੋ ਰੇਟ ਵਧਾਉਣ ਦਾ ਕੀਤਾ ਐਲਾਨ, ਹੋਮ ਲੋਨ ਦੀ ਵਧੇਗੀ EMI
Published on
----------- Advertisement -----------
----------- Advertisement -----------











